ਫੌਜੀ ਸਿਖਲਾਈ ਦੌਰਾਨ ਡਿੱਗਿਆ ਪੈਰਾਸ਼ੂਟ, ਆਸਟ੍ਰੇਲੀਆਈ ਫੌਜੀ ਦੀ ਮੌਤ

ਕੈਨਬਰਾ : ਆਸਟ੍ਰੇਲੀਆ ਦੇ ਸਿਡਨੀ ਵਿਚ ਇਕ ਫੌਜੀ ਅੱਡੇ ‘ਤੇ ਪੈਰਾਸ਼ੂਟ ਡਿੱਗਣ ਕਾਰਨ ਇਕ ਫੌਜੀ ਦੀ ਮੌਤ ਹੋ ਗਈ, ਜੋ ਸਾਬਕਾ ਰੱਖਿਆ ਮੰਤਰੀ ਦਾ ਪੁੱਤਰ ਸੀ। ਆਸਟ੍ਰੇਲੀਆ ਦੇ ਰੱਖਿਆ ਵਿਭਾਗ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਇਹ ਹਾਦਸਾ ਸਿਡਨੀ ਤੋਂ ਲਗਭਗ 50 ਕਿਲੋਮੀਟਰ ਉੱਤਰ-ਪੱਛਮ ਵਿਚ ਰਿਚਮੰਡ ਵਿਚ ਰਾਇਲ ਆਸਟ੍ਰੇਲੀਅਨ ਏਅਰ ਫੋਰਸ (ਆਰ.ਏ.ਏ.ਐਫ) ਮਿਲਟਰੀ ਏਅਰ ਬੇਸ ‘ਤੇ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6:30 ਵਜੇ ਵਾਪਰਿਆ। ਮੌਕੇ ‘ਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਿਪਾਹੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਬਾਅਦ ‘ਚ ਉਸ ਦੀ ਮੌਤ ਹੋ ਗਈ। 

ਅਧਿਕਾਰੀਆਂ ਨੇ ਮ੍ਰਿਤਕ ਦੀ ਪਛਾਣ ਸਾਬਕਾ ਰੱਖਿਆ ਮੰਤਰੀ ਜੋਏਲ ਫਿਟਜ਼ਗਿਬਨ ਦੇ ਪੁੱਤਰ ਲਾਂਸ ਕਾਰਪੋਰਲ ਜੈਕ ਫਿਟਜ਼ਗਿਬਨ ਵਜੋਂ ਕੀਤੀ ਹੈ। ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਕਾਰਜਕਾਰੀ ਵਿਸ਼ੇਸ਼ ਆਪਰੇਸ਼ਨ ਕਮਾਂਡਰ ਬ੍ਰਿਗੇਡੀਅਰ ਜੇਮਸ ਕਿਡ ਨੇ ਵੀਰਵਾਰ ਦੁਪਹਿਰ ਨੂੰ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਦੂਜੀ ਕਮਾਂਡੋ ਰੈਜੀਮੈਂਟ ਦੇ ਮੈਂਬਰਾਂ ਨੇ ਬੇਸ ‘ਤੇ ਆਪਣੀ ਸਿਖਲਾਈ ਬੰਦ ਕਰ ਦਿੱਤੀ ਹੈ। ਮਿਸਟਰ ਕਿਡ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸਾ ਕਿਸ ਕਾਰਨ ਵਾਪਰਿਆ। ਰੱਖਿਆ ਵਿਭਾਗ ਨੇ ਘਟਨਾ ਦੇ ਆਲੇ-ਦੁਆਲੇ ਦੇ ਹਾਲਾਤ ਦੀ ਰਸਮੀ ਜਾਂਚ ਸ਼ੁਰੂ ਕਰ ਦਿੱਤੀ ਹੈ।

Add a Comment

Your email address will not be published. Required fields are marked *