ਨੈੱਟਫਲੀਕਸ ਨੇ ਨਿਊਜੀਲੈਂਡ ਵਿੱਚ ਵਧਾਏ ਰੇਟ
March 6, 2024
ਆਕਲੈਂਡ – ਨੈੱਟਫਲੀਕਸ ਦੇ ਨਿਊਜੀਲੈਂਡ ਦੇ ਗ੍ਰਾਹਕਾਂ ਲਈ ਅੱਜ ਤੋਂ ਸੇਵਾਵਾਂ ਮਹਿੰਗੀਆਂ ਹੋਣ ਜਾ ਰਹੀਆਂ ਹਨ। ਨੈੱਟਫਲੀਕਸ ਦੇ ਬੁਲਾਰੇ ਨੇ ਦੱਸਿਆ ਹੈ ਕਿ ਅੱਜ ਤੋਂ ਸਬਸਕ੍ਰਿਪਸ਼ਨਾਂ ਦੇ ਰੇਟ ਵਧਾਏ ਜਾ ਰਹੇ ਹਨ। 2021 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਨੈੱਟਫਲੀਕਸ ਨੇ ਰੇਟ ਵਧਾਏ ਹਨ। ਅੱਜ ਤੋਂ ਵਧਾਏ ਜਾਣ ਵਾਲੇ ਮੁੱਲਾਂ ਤਹਿਤ $14.99 ਤੋਂ ਪਲੇਨ ਦੀ ਸ਼ੁਰੂਆਤ ਹੋਏਗੀ, ਪਹਿਲਾਂ ਮੈਂਬਰਸ਼ਿਪ ਲਈ $12 ਮੁੱਲ ਰੱਖਿਆ ਗਿਆ ਸੀ। ਸਟੈਂਡਰਡ ਸਬਸਕ੍ਰਿਪਸ਼ਨ ਦਾ ਮੁੱਲ $18.49 ਤੋਂ ਵਧਾਕੇ $20.99 ਕਰ ਦਿੱਤਾ ਗਿਆ ਹੈ ਤੇ ਪ੍ਰੀਮੀਅਮ ਮੈਂਬਰਸ਼ਿਪ ਦਾ ਮੁੱਲ $24.99 ਤੋਂ ਵਧਾਕੇ $27.99 ਕਰ ਦਿੱਤਾ ਗਿਆ ਹੈ।

