ਨਿਊਜ਼ੀਲੈਂਡ ‘ਚ ਸਰਕਾਰ ਵੱਲੋਂ ਬਣਾਏ ਜਾਣਗੇ 15 ਨਵੇਂ ਚਾਰ ਮਾਰਗੀ ਹਾਈਵੇਅ

ਆਕਲੈਂਡ- ਨਿਊਜ਼ੀਲੈਂਡ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਉਹ 15 ਨਵੇਂ ਮੋਟਰਵੇਅ ਅਤੇ ਹਾਈਵੇਅ ਪ੍ਰੋਜੈਕਟਾਂ ਲਈ ਅਰਬਾਂ ਖਰਚ ਕਰੇਗੀ, ਜਿੰਨਾ ਬਾਰੇ ਨੈਸ਼ਨਲ ਦੁਆਰਾ ਚੋਣਾਂ ਦੌਰਾਨ ਵਾਅਦਾ ਕੀਤਾ ਗਿਆ ਸੀ, ਅਤੇ ਨੈਸਨਲ ਦੇ ਆਗੂਆਂ ਦਾ ਕਹਿਣਾ ਹੈ ਕਿ ਭੀੜ ਨੂੰ ਘਟਾਉਣ ਲਈ ਇਹ ਫੈਸਲਾ ਮਹੱਤਵਪੂਰਨ ਹੈ। ਨੈਸ਼ਨਲ ਨੇ ਅਨੁਮਾਨ ਲਗਾਇਆ ਹੈ ਕਿ ਪ੍ਰੋਜੈਕਟਾਂ ਦੀ ਲਾਗਤ ਲਗਭਗ $17 ਬਿਲੀਅਨ ਹੋਵੇਗੀ, ਪਰ ਵੱਡੇ ਸੜਕ ਨਿਰਮਾਣ ਪ੍ਰੋਜੈਕਟਾਂ ਦੀ ਲਾਗਤ ਅਨਿਸ਼ਚਿਤ ਹੈ। ਸਰਕਾਰ ਦਾ ਕਹਿਣਾ ਹੈ ਕਿ 15 ਨਵੀਆਂ “ਰਾਸ਼ਟਰੀ ਮਹੱਤਵ ਦੀਆਂ ਸੜਕਾਂ” ਵਿੱਚੋਂ ਹਰ ਇੱਕ ਚਾਰ ਮਾਰਗੀ ਹੋਵੇਗੀ, ਜੋ ਹੋਰ ਆਵਾਜਾਈ ਤੋਂ ਪੂਰੀ ਤਰ੍ਹਾਂ ਵੱਖਰੀ ਹੋਵੇਗੀ।

ਅੱਜ ਯੋਜਨਾ ਦੀ ਘੋਸ਼ਣਾ ਕਰਦੇ ਹੋਏ, ਟਰਾਂਸਪੋਰਟ ਮੰਤਰੀ ਸਿਮਓਨ ਬ੍ਰਾਊਨ ਨੇ ਕਿਹਾ ਕਿ ਸਰਕਾਰ ਮੋਟਰਵੇਅ ਨੂੰ ਫੰਡ ਦੇਣ ਵਿੱਚ ਮਦਦ ਲਈ ਨਿੱਜੀ-ਜਨਤਕ ਭਾਈਵਾਲੀ ਵਰਗੇ ਉਪਾਵਾਂ ‘ਤੇ ਗੌਰ ਕਰੇਗੀ। ਉਨ੍ਹਾਂ ਨੇ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਕਿ “ਅਸੀਂ ਨਿਊਜ਼ੀਲੈਂਡ ਭਰ ਵਿੱਚ ਆਰਥਿਕ ਵਿਕਾਸ ਅਤੇ ਖੇਤਰੀ ਵਿਕਾਸ ਨੂੰ ਸਮਰਥਨ ਦੇਣ ਲਈ 15 ਮਹੱਤਵਪੂਰਨ ਪ੍ਰੋਜੈਕਟਾਂ ਦੇ ਨਾਲ, ਸਫਲ ਰੋਡਜ਼ ਆਫ਼ ਨੈਸ਼ਨਲ ਸਿਗਨੀਫਿਕੇਸ਼ਨ (RoNS) ਪ੍ਰੋਗਰਾਮ ਨੂੰ ਦੁਬਾਰਾ ਪੇਸ਼ ਕਰ ਰਹੇ ਹਾਂ।”

Add a Comment

Your email address will not be published. Required fields are marked *