ਯੂਰਪੀ ਸੰਘ ਨੇ ਐੱਪਲ ’ਤੇ ਲਗਾਇਆ 160 ਅਰਬ ਰੁਪਏ ਤੋਂ ਵੱਧ ਦਾ ਜੁਰਮਾਨਾ

ਬ੍ਰਸਲਜ਼ – ਯੂਰਪੀ ਸੰਘ ਨੇ ਐੱਪਲ ਨੂੰ 1.8 ਬਿਲੀਅਨ ਯੂਰੋ (160 ਅਰਬ ਰੁਪਏ ਤੋਂ ਵੱਧ) ਦਾ ਜੁਰਮਾਨਾ ਕੀਤਾ ਹੈ ਕਿਉਂਕਿ ਇਕ ਜਾਂਚ ’ਚ ਪਾਇਆ ਗਿਆ ਉਸ ਨੇ ‘ਸਪਾਟੀਫਾਈ’ ਵਰਗੀਆਂ ਸੰਗੀਤ ਸਟ੍ਰੀਮਿੰਗ ਸੇਵਾਵਾਂ ਤੋਂ ਮੁਕਾਬਲਾ ਸੀਮਤ ਕੀਤਾ ਸੀ। ਇਹ ਜੁਰਮਾਨਾ ਉਮੀਦ ਨਾਲੋਂ ਲਗਭਗ 4 ਗੁਣਾ ਵੱਧ ਹੈ ਕਿਉਂਕਿ ਯੂਰਪੀਅਨ ਕਮਿਸ਼ਨ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਟੈਕਨਾਲੋਜੀ ਕੰਪਨੀਆਂ ਦੇ ਵਿਰੁੱਧ ਫੈਸਲਾਕੁੰਨ ਕਾਰਵਾਈ ਕਰੇਗਾ, ਜੋ ਆਨਲਾਈਨ ਸੇਵਾਵਾਂ ਲਈ ਬਾਜ਼ਾਰ ’ਚ ਆਪਣੀ ਪ੍ਰਮੁੱਖ ਸਥਿਤੀ ਦੀ ਦੁਰਵਰਤੋਂ ਕਰਦੀਆਂ ਹਨ।

ਯੂਰਪੀ ਪ੍ਰਤੀਯੋਗਤਾ ਕਮਿਸ਼ਨਰ ਮਾਰਗਰੇਥ ਵੇਸਟੇਗਰ ਨੇ ਕਿਹਾ ਕਿ ਛੋਟਾ ਜੁਰਮਾਨਾ ਪਾਰਕਿੰਗ ਜੁਰਮਾਨੇ ਦੇ ਬਰਾਬਰ ਤੋਂ ਵੱਧ ਕੁਝ ਨਹੀਂ ਹੋਣਾ ਸੀ ਤੇ ਭਾਰੀ ਜੁਰਮਾਨੇ ਐੱਪਲ ਜਾਂ ਹੋਰ ਕੰਪਨੀਆਂ ਵਲੋਂ ਅਜਿਹੇ ਅਭਿਆਸਾਂ ਨੂੰ ਦੁਹਰਾਉਣ ਦੇ ਵਿਰੁੱਧ ਇਕ ਰੁਕਾਵਟ ਵਜੋਂ ਕੰਮ ਕਰਨ ਲਈ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਦੇਖਣਾ ਮਹੱਤਵਪੂਰਨ ਹੈ ਕਿ ਜੇਕਰ ਤੁਸੀਂ ਪ੍ਰਭਾਵਸ਼ਾਲੀ ਕੰਪਨੀ ਹੋ ਤੇ ਤੁਸੀਂ ਕੁਝ ਗੈਰ-ਕਾਨੂੰਨੀ ਕਰਦੇ ਹੋ ਤਾਂ ਤੁਹਾਨੂੰ ਸਜ਼ਾ ਮਿਲੇਗੀ।

ਅਸੀਂ ਆਪਣਾ ਸੰਕਲਪ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਇਨ੍ਹਾਂ ਮਾਮਲਿਆਂ ’ਚ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਮੁਕਾਬਲੇਬਾਜ਼ੀ ਵਿਰੋਧੀ ਪ੍ਰਥਾਵਾਂ ਦੇ ਨਤੀਜੇ ਵਜੋਂ ਜਨਤਾ ਨੂੰ ਸੰਗੀਤ ਸਟ੍ਰੀਮਿੰਗ ਲਈ ਉਮੀਦ ਤੋਂ ਵੱਧ ਭੁਗਤਾਨ ਕਰਨਾ ਪਿਆ।

Add a Comment

Your email address will not be published. Required fields are marked *