14 ਸਾਲਾ ਕੁੜੀ ਨੂੰ ਭਰਮਾਉਣ ਗਏ ਆਕਲੈਂਡ ਦੇ ਠਰਕੀ ਬੁੱਢੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਆਕਲੈਂਡ – ਆਕਲੈਂਡ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਵਲੋਂ ਇੱਕ 49 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ, ਵਿਅਕਤੀ ‘ਤੇ ਇੱਕ 14 ਸਾਲਾ ਬੱਚੀ ਨੂੰ ਗਿਫਟ ਆਦਿ ਦੇਕੇ ਸੈਕਸ ਲਈ ਭਰਮਾਉਣ ਦੀ ਕੋਸ਼ਿਸ਼ ਦੇ ਦੋਸ਼ ਹਨ। ਦੱਸਦੀਏ ਕਿ ਬੱਚਿਆਂ ਨਾਲ ਅਜਿਹੇ ਅਪਰਾਧਾਂ ਦੀ ਕੋਸ਼ਿਸ਼ ਨੂੰ ਗੰਭੀਰ ਦਰਜੇ ਦਾ ਅਪਰਾਧ ਮੰਨਿਆਂ ਜਾਂਦਾ ਹੈ ਤੇ ਇਸ ਲਈ ਸਖਤ ਸਜਾ ਦੀ ਸਿਫਾਰਿਸ਼ ਹੈ। ਪੁਲਿਸ ਨੇ ਕੰਮ ਨੂੰ ਸਿਰੇ ਚੜਾਉਣ ਲਈ ਡਿਪਾਰਟਮੈਂਟ ਆਫ ਇਨਟਰਨਲ ਅਫੈਅਰਜ਼ ਡਿਜੀਟਲ ਚਾਈਲਡ ਐਕਸਪਲੋਇਟੇਸ਼ਨ ਟੀਮ ਦੀ ਮੱਦਦ ਵੀ ਲਈ ਹੈ। ਦੋਸ਼ੀ ਵਿਅਕਤੀ ਬੱਚੀਆਂ ਨੂੰ ਸੋਸ਼ਲ ਮੀਡੀਆ ‘ਤੇ ਭਰਮਾਉਣ ਦੀ ਕੋਸ਼ਿਸ਼ ਕਰਦਾ ਸੀ। ਇਨ੍ਹਾਂ ਦੋਸ਼ਾਂ ਲਈ ਦੋਸ਼ੀ ਵਿਅਕਤੀ ਨੂੰ ਕਈ ਸਾਲਾਂ ਤੱਕ ਦੀ ਸਖਤ ਸਜਾ ਹੋ ਸਕਦੀ ਹੈ।

Add a Comment

Your email address will not be published. Required fields are marked *