ਸੋਨਮ ਬਾਜਵਾ ਦਾ ਅੱਜ ਤੋਂ 3 ਸਾਲ ਪਹਿਲਾਂ ਹੀ ਪਾਇਲਟ ਨਾਲ ਹੋ ਗਿਆ ਸੀ ਵਿਆਹ

ਜਲੰਧਰ – ਪੰਜਾਬੀ ਫ਼ਿਲਮ ਇੰਡਸਟਰੀ ਦੀ ਬੋਲਡ ਅਦਾਕਾਰਾ ਸੋਨਮ ਬਾਜਵਾ ਦੇ ਪਾਕਿਸਤਾਨੀ ਅਦਾਕਾਰ ਅਹਿਸਾਨ ਖ਼ਾਨ ਨਾਲ ਰਿਸ਼ਤੇ ਦੀਆਂ ਅਫਵਾਹਾਂ ਉੱਡ ਰਹੀਆਂ ਸਨ, ਉੱਥੇ ਹੀ ਸੋਨਮ ਬਾਰੇ ਅਜਿਹਾ ਖੁਲਾਸਾ ਹੋਇਆ ਹੈ, ਜਿਸ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਦਰਅਸਲ, ਖ਼ਬਰਾਂ ਆ ਰਹੀਆਂ ਹਨ ਕਿ ਸੋਨਮ ਬਾਜਵਾ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ। ਉਸ ਨੇ 23 ਸਤੰਬਰ ਸਾਲ 2020 ‘ਚ ਦਿੱਲੀ ਦੇ ਰਹਿਣ ਵਾਲੇ ਰਕਸ਼ਿਤ ਅਗਨੀਹੋਤਰੀ ਨਾਂ ਦੇ ਇੱਕ ਪਾਇਲਟ ਨਾਲ ਵਿਆਹ ਕਰਵਾਇਆ ਸੀ। 
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੋਨਮ ਬਾਜਵਾ ਨੇ ਆਪਣੇ ਵਿਆਹ ਨੂੰ ਸਾਰਿਆਂ ਤੋਂ ਲੁਕਾ ਕੇ ਰੱਖ ਰਹੀ ਹੈ ਕਿਉਂਕਿ ਉਸ ਨੂੰ ਡਰ ਸੀ ਕਿ ਉਸ ਦਾ ਵਿਆਹ ਹੀ ਉਸ ਦੇ ਕਰੀਅਰ ‘ਚ ਰੁਕਾਵਟ ਨਾ ਬਣ ਜਾਵੇ ਪਰ ਹੁਣ ਲੋਕਾਂ ਸਾਹਮਣੇ ਉਸ ਦੀ ਪੋਲ ਖੁੱਲ੍ਹ ਗਈ ਹੈ।  

ਦਰਅਸਲ, ਸੋਨਮ ਬਾਜਵਾ ਨੂੰ ਲੈ ਕੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹ ਰਕਸ਼ਿਤ ਅਗਨੀਹੋਤਰੀ ਨਾਂ ਦੇ ਸ਼ਖਸ ਨਾਲ ਵਿਆਹੀ ਹੋਈ ਹੈ, ਜਿਸ ਦਾ ਸਬੂਤ ਵੀ ਸਾਹਮਣੇ ਆਇਆ ਹੈ। ਰੈਡਿਟ ਨਾਂ ਦੇ ਵੈੱਬ ਪੋਰਟਲ ਦੀ ਰਿਪੋਰਟ ਅਨੁਸਾਰ, ਸੋਨਮ ਬਾਜਵਾ ਆਪਣੇ ਪਤੀ ਰਕਸ਼ਿਤ ਨਾਲ ਮਿਲ ਕੇ ਇੱਕ ਕੰਪਨੀ ਚਲਾ ਰਹੀ ਹੈ, ਜਿਸ ਦੇ ਦੋਵੇਂ ਜਣੇ ਡਾਇਰੈਕਟਰ ਹਨ। ਇਸ ਦਾ ਸਕ੍ਰੀਨਸ਼ੌਟ ਵੀ ਸਬੂਤ ਦੇ ਤੌਰ ‘ਤੇ ਸਾਂਝਾ ਕੀਤਾ ਗਿਆ ਹੈ। ਇਸ ‘ਚ ਲਿਖਿਆ ਹੈ ਕਿ ‘ਸੋਨਮ ਮੀਡੀਆ ਵਰਕਸ ਇੱਕ ਪ੍ਰਾਇਵੇਟ ਕੰਪਨੀ ਹੈ, ਜੋ ਕਿ 12 ਜੂਨ 2015 ਨੂੰ ਸਥਾਪਿਤ ਕੀਤੀ ਗਈ ਸੀ। ਇਸ ਕੰਪਨੀ ਨੂੰ ਮੁੰਬਈ ‘ਚ ਰਜਿਸਟਰ ਕਰਵਾਇਆ ਗਿਆ ਹੈ। ਇਸ ਕੰਪਨੀ ਨੂੰ ਸੋਨਮਪ੍ਰੀਤ ਤੇ ਰਕਸ਼ਿਤ ਅਗਨੀਹੋਤਰੀ ਮਿਲ ਕੇ ਚਲਾ ਰਹੇ ਹਨ।’ ਇਨ੍ਹਾਂ ਖ਼ਬਰਾਂ ‘ਚ ਕਿੰਨੀ ਸੱਚਾਈ ਹੈ ਇਹ ਤਾਂ ਖੁਦ ਸੋਨਮ ਹੀ ਦੱਸ ਸਕਦੀ ਹੈ ਪਰ ਇਹ ਜ਼ਰੂਰ ਹੈ ਕਿ ਇਸ ਖ਼ਬਰ ਨਾਲ ਸੋਨਮ ਦੇ ਮੇਲ ਫੈਨਜ਼ ਦਾ ਦਿਲ ਜ਼ਰੂਰ ਟੁੱਟ ਜਾਵੇਗਾ।

ਦੱਸਣਯੋਗ ਹੈ ਕਿ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਐਕਟਿੰਗ ਦੇ ਮਾਮਲੇ ਤਾਂ ਸੋਨਮ ਨੰਬਰ ਇੱਕ ਹੈ ਹੀ, ਨਾਲ ਹੀ ਅਦਾਕਾਰਾ ਦੀ ਖੂਬਸਰੂਤੀ ਦਾ ਵੀ ਕੋਈ ਜਵਾਬ ਨਹੀਂ। ਸੋਨਮ ਦੀ ਖੂਬਸੂਰਤੀ ਸਾਹਮਣੇ ਕਈ ਬਾਲੀਵੁੱਡ ਅਭਿਨੇਤਰੀਆਂ ਫੇਲ੍ਹ ਹਨ। ਸੋਨਮ ਲਈ ਸਾਲ 2023 ਕਾਫ਼ੀ ਵਧੀਆ ਰਿਹਾ ਹੈ। ਅਦਾਕਾਰਾ ਦੀਆਂ ਪਿਛਲੇ ਸਾਲ 2 ਫ਼ਿਲਮਾਂ ‘ਗੋਡੇ ਗੋਡੇ ਚਾਅ’ ਤੇ ‘ਕੈਰੀ ਆਨ ਜੱਟਾ 3’ ਰਿਲੀਜ਼ ਹੋਈਆਂ ਸਨ। ਇਸ ਸਾਲ ਦੀ ਗੱਲ ਕਰੀਏ ਤਾਂ 2024 ‘ਚ ਵੀ ਸੋਨਮ ਬਾਜਵਾ ਕਈ ਫ਼ਿਲਮਾਂ ‘ਚ ਨਜ਼ਰ ਆਵੇਗੀ, ਜਿਨ੍ਹਾਂ ‘ਚੋਂ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਦੀ ਸ਼ੂਟਿੰਗ ਸ਼ੁਰੂ ਹੋਈ ਹੈ। 

Add a Comment

Your email address will not be published. Required fields are marked *