ਪਾਕਿਸਤਾਨ ਨੇ ਗੁਰਦੁਆਰਾ ਕਮੇਟੀ ’ਚ ਖਾਲਿਸਤਾਨ ਸਮਰਥਕਾਂ ਨੂੰ ਦਿੱਤੀ ਐਂਟਰੀ

ਗੁਰਦਾਸਪੁਰ: ਪਾਕਿਸਤਾਨ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਖਾਲਿਸਤਾਨੀਆਂ ਨੂੰ ਐਂਟਰੀ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਇਸ ਕਮੇਟੀ ‘ਚ ਰਮੇਸ਼ ਸਿੰਘ ਅਰੋੜਾ, ਤਾਰਾ ਸਿੰਘ ਅਤੇ ਮਹੇਸ਼ ਸਿੰਘ ਸਮੇਤ 13 ਮੈਂਬਰ ਸ਼ਾਮਲ ਕੀਤੇ ਗਏ ਹਨ। ਸਰਹੱਦ ਪਾਰਲੇ ਸੂਤਰਾਂ ਮੁਤਾਬਕ ਭਾਰਤ ਅਤੇ ਪਾਕਿਸਤਾਨ ਇਕ ਵਾਰ ਫਿਰ ਆਹਮੋ-ਸਾਹਮਣੇ ਹਨ। ਇਸ ਵਾਰ ਵਿਵਾਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਮੈਂਬਰਾਂ ਨੂੰ ਲੈ ਕੇ ਹੈ। ਦਰਅਸਲ ਪਾਕਿਸਤਾਨ ਸਰਕਾਰ ਨੇ ਕਈ ਖਾਲਿਸਤਾਨ ਸਮਰਥਕਾਂ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸ਼ਾਮਲ ਕੀਤਾ ਹੈ। ਇਸ ਸਬੰਧੀ ਭਾਰਤ ਸਰਕਾਰ ਨੇ ਸਖ਼ਤ ਇਤਰਾਜ਼ ਦਰਜ ਕਰਵਾਇਆ ਹੈ।

ਸੂਤਰਾਂ ਅਨੁਸਾਰ ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ 13 ਮੈਂਬਰਾਂ ਨੂੰ ਐਂਟਰੀ ਦਿੱਤੀ ਹੈ। ਇਨ੍ਹਾਂ ਵਿੱਚ ਰਮੇਸ਼ ਸਿੰਘ ਅਰੋੜਾ, ਤਾਰਾ ਸਿੰਘ, ਗਿਆਨ ਸਿੰਘ ਚਾਵਲਾ, ਸਰਵੰਤ ਸਿੰਘ, ਸਤਵੰਤ ਕੌਰ, ਹਰਮੀਤ ਸਿੰਘ, ਮਹੇਸ਼ ਸਿੰਘ, ਭਾਗਵਤ ਸਿੰਘ, ਸਾਹਿਬ ਸਿੰਘ ਅਤੇ ਮਮਪਾਲ ਸਿੰਘ ਸ਼ਾਮਲ ਹਨ।

ਰਿਪੋਰਟ ਮੁਤਾਬਕ ਭਾਰਤ ਸਰਕਾਰ ਦਾ ਮੁੱਖ ਇਤਰਾਜ਼ ਰਮੇਸ਼ ਸਿੰਘ ਅਰੋੜਾ ਨੂੰ ਲੈ ਕੇ ਹੈ। ਉਹ ਮਨਜੀਤ ਸਿੰਘ ਪਿੰਕਾ ਦੇ ਸਾਲੇ ਹਨ। ਪਿੰਕਾ 1984 ਵਿੱਚ ਸ੍ਰੀਨਗਰ ਤੋਂ ਲਾਹੌਰ ਜਾ ਰਹੇ ਜਹਾਜ਼ ਨੂੰ ਅਗਵਾ ਕਰਨ ਵਿੱਚ ਲੋੜੀਂਦਾ ਸੀ। ਇਸ ਤੋਂ ਇਲਾਵਾ ਤਾਰਾ ਸਿੰਘ ਬਾਰੇ ਵੀ ਇਤਰਾਜ਼ ਦਰਜ ਕੀਤਾ ਗਿਆ ਹੈ। ਤਾਰਾ ਸਿੰਘ ਖਾਲਿਸਤਾਨੀ ਲਖਬੀਰ ਸਿੰਘ ਰੋਡੇ ਦਾ ਕਰੀਬੀ ਹੈ। ਲਖਬੀਰ ਸਿੰਘ ਪਾਬੰਦੀਸ਼ੁਦਾ ਖਾਲਿਸਤਾਨੀ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਸੀ। ਰੋਡੇ ਦੀ ਪਿਛਲੇ ਸਾਲ ਪਾਕਿਸਤਾਨ ਵਿੱਚ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਮਹੇਸ਼ ਸਿੰਘ ‘ਤੇ ਰੋਡੇ ਦੇ ਨਜ਼ਦੀਕੀ ਹੋਣ ਦਾ ਵੀ ਦੋਸ਼ ਸੀ। ਇੰਨਾ ਹੀ ਨਹੀਂ ਨਵੀਂ ਕਮੇਟੀ ਦੇ 13 ਮੈਂਬਰਾਂ ਵਿੱਚੋਂ ਗਿਆਨ ਸਿੰਘ ਚਾਵਲਾ ਅਤੇ ਡਾ: ਮੀਮਪਾਲ ਸਿੰਘ ਵੀ ਭਾਰਤ ਵਿਰੋਧੀ ਸੋਚ ਲਈ ਜਾਣੇ ਜਾਂਦੇ ਹਨ।

Add a Comment

Your email address will not be published. Required fields are marked *