ਅਭੇ ਸਿੰਘ ਗੁੱਡਫੈਲੋ ਕਲਾਸਿਕ ਸਕਵੈਸ਼ ਦੇ ਫਾਈਨਲ ’ਚ

ਨਵੀਂ ਦਿੱਲੀ– ਏਸ਼ੀਆਈ ਖੇਡਾਂ ਦੇ ਮੈਡਲ ਜੇਤੂ ਭਾਰਤੀ ਖਿਡਾਰੀ ਅਭੇ ਸਿੰਘ ਨੇ ਮਿਸਰ ਦੇ ਅਬਦੇਲਰਹਿਮਾਨ ਅਬਦੇਲਖਾਲੇਕ ਨੂੰ 3-1 ਨਾਲ ਹਰਾ ਕੇ ਟੋਰਾਂਟੋ ’ਚ ਚੱਲ ਰਹੇ ਗੁੱਡਫੈਲੋ ਕਲਾਸਿਕ ਸਕਵੈਸ਼ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਚੋਟੀ ਦਾ ਦਰਜਾ ਹਾਸਲ ਭਾਰਤੀ ਖਿਡਾਰੀ ਨੇ 9,000 ਡਾਲਰ ਦੀ ਇਨਾਮੀ ਪ੍ਰਤੀਯੋਗਿਤਾ ਦੇ ਸੈਮੀਫਾਈਨਲ ਵਿਚ ਮਿਸਰ ਦੇ ਖਿਡਾਰੀ ਨੂੰ 54 ਮਿੰਟ ਤਕ ਚੱਲੇ ਮੁਕਾਬਲੇ ਵਿਚ 11-5, 6-11, 11-7, 11-6 ਨਾਲ ਹਰਾਇਆ।ਅਭੇ ਸਿੰਘ ਦੂਜੀ ਵਾਰ ਪੀ. ਐੱਸ. ਏ. ਚੈਲੰਜਰ ਟੂਰ ਦੇ ਫਾਈਨਲ ਵਿਚ ਪਹੁੰਚੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਮੁੰਬਈ ’ਚ ਜੇ. ਐੱਸ. ਡਬਲਯੂ. ਵਿਲਿੰਗਡਨ ਦਾ ਖਿਤਾਬ ਜਿੱਤਿਆ ਸੀ। ਦੁਨੀਆ ’ਚ 66ਵੇਂ ਨੰਬਰ ਦੇ ਖਿਡਾਰੀ ਅਭੇ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ ਵਿਚ ਟੀਮ ਗੋਲਡ ਮੈਡਲ ਅਤੇ ਮਿਕਸਡ ਡਬਲਜ਼ ’ਚ ਬ੍ਰੋਂਜ਼ ਮੈਡਲ ਜਿੱਤਿਆ ਸੀ। ਫਾਈਨਲ ’ਚ ਉਨ੍ਹਾਂ ਦਾ ਮੁਕਾਬਲਾ ਵੇਲਸ ਦੇ ਇਲੀਅਟ ਮੋਰਿਸ ਡੇਵਰੇਡ ਨਾਲ ਹੋਵੇਗਾ।

Add a Comment

Your email address will not be published. Required fields are marked *