ਨਾਬਾਲਗ ਬੱਚੇ ਦਾ ਪਰਿਵਾਰ ਨੂੰ ਧਮਕੀ ਭਰਿਆ ਅਲਟੀਮੇਟਮ

ਪਾਕਿਸਤਾਨ ’ਚ ਹਰ ਰੋਜ਼ ਵੱਖ-ਵੱਖ ਘਟਨਾਵਾਂ ਦੀ ਚਰਚਾ ਹੁੰਦੀ ਰਹਿੰਦੀ ਹੈ ਅਤੇ ਹੁਣ ਇਕ 13 ਸਾਲ ਦੇ ਮੁੰਡੇ ਅਤੇ 12 ਸਾਲ ਦੀ ਕੁੜੀ ਦਾ ਜੋ ਵਿਆਹ ਹੋਣ ਜਾ ਰਿਹਾ ਹੈ, ਉਹ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ’ਤੇ ਕਈ ਲੋਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਇੰਸਟਾਗ੍ਰਾਮ ’ਤੇ ਸਲਾਮ ਪਾਕਿਸਤਾਨ ਨਾਂ ਦੇ ਹੈਂਡਲ ਤੋਂ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ’ਚ ਦੋ ਨਾਬਾਲਗ ਮੁੰਡਾ-ਕੁੜੀ ਨਜ਼ਰ ਆ ਰਹੇ ਹਨ। ਮੁੰਡੇ ਨੇ ਪਗੜੀ ਬੰਨ੍ਹੀ ਹੋਈ ਹੈ ਅਤੇ ਕੁੜੀ ਦੁਲਹਨ ਵਾਂਗ ਸਜੀ ਨਜ਼ਰ ਆ ਰਹੀ ਹੈ ਅਤੇ ਇਸ ਵੀਡੀਓ ਦੀ ਕੈਪਸ਼ਨ ’ਚ ਇਹ ਲਿਖਿਆ ਗਿਆ ਹੈ ਕਿ 13 ਸਾਲ ਦਾ ਜੋੜਾ ਜਲਦ ਵਿਆਹ ਲਈ ਵਾਇਰਲ ਹੋ ਰਿਹਾ ਹੈ, ਕੀ ਵਿਆਹ ਲਈ 13 ਸਾਲ ਦੀ ਉਮਰ ਕਾਫੀ ਹੈ, ਇਸ ’ਤੇ ਤੁਹਾਡੀ ਕੀ ਰਾਏ ਹੈ।

ਸੂਤਰਾਂ ਦੱਸਦੇ ਹਨ ਕਿ ਇਸ ਵੀਡੀਓ ’ਚ ਨਜ਼ਰ ਆ ਰਹੇ ਨਾਬਾਲਗ ਮੁੰਡੇ ਨੇ ਆਪਣੇ ਪਰਿਵਾਰ ਨੂੰ ਇਕ ਅਲਟੀਮੇਟਮ ਦਿੱਤਾ ਹੈ, ਜਿਸ ’ਚ ਉਸ ਨੇ ਕਿਹਾ ਹੈ ਕਿ ਉਹ ਆਪਣੀ ਪੜ੍ਹਾਈ ਤਾਂ ਹੀ ਜਾਰੀ ਰੱਖੇਗਾ, ਜਦੋਂ ਉਸ ਦਾ ਵਿਆਹ ਕਰਵਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਦੋਵੇਂ ਪਰਿਵਾਰ ਵਿਆਹ ਲਈ ਰਾਜ਼ੀ ਹੋ ਗਏ ਸਨ ਅਤੇ ਧੂਮਧਾਮ ਨਾਲ ਦੋਵਾਂ ਦੀ ਮੰਗਣੀ ਕਰਵਾ ਦਿੱਤੀ ਹੈ।

ਇਸ ਸਮਾਰੋਹ ’ਚ ਦੋਵਾਂ ਬੱਚਿਆਂ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਨੂੰ ਸਹੀ ਫੈਸਲਾ ਦੱਸਿਆ, ਉਥੇ ਹੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁੜੀ ਦੀ ਮਾਂ ਜਿਸਦਾ ਵਿਆਹ ਖੁਦ 16 ਸਾਲ ਦੀ ਉਮਰ ’ਚ ਹੋਇਆ ਸੀ, ਉਸ ਨੇ ਆਪਣੇ ਤਜ਼ਰਬੇ ਦਾ ਹਵਾਲਾ ਦਿੰਦੇ ਹੋਏ ਆਪਣੀ ਧੀ ਦਾ ਘੱਟ ਉਮਰ ’ਚ ਵਿਆਹ ਨੂੰ ਸਹੀ ਮੰਨਿਆ ਹੈ। ਇਸ ਤਰ੍ਹਾਂ ਮੁੰਡੇ ਦੀ ਮਾਂ ਨੇ 25 ਸਾਲ ਦੀ ਉਮਰ ’ਚ ਵਿਆਹ ਕਰਵਾਉਣ ਦੇ ਬਾਵਜੂਦ ਆਪਣੇ ਮੁੰਡੇ ਨੂੰ ਇੰਨੀ ਘੱਟ ਉਮਰ ’ਚ ਸਿਰਫ 13 ਸਾਲ ’ਚ ਛੋਟੀ ਉਮਰ ’ਚ ਵਿਆਹ ਕਰਵਾਉਣ ਦੀ ਇੱਛਾ ਨੂੰ ਸਹੀ ਦੱਸਿਆ ਹੈ।

Add a Comment

Your email address will not be published. Required fields are marked *