IPL ਦੇ ਪਹਿਲੇ ਗੇੜ ’ਚ ਪੰਤ ਨਹੀਂ ਕਰਨਗੇ ਵਿਕਟਕੀਪਿੰਗ

ਨਵੀਂ ਦਿੱਲੀ–ਦਿੱਲੀ ਕੈਪੀਟਲਸ ਦਾ ਕਪਤਾਨ ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪਹਿਲੇ ਗੇੜ ਵਿਚ ਵਿਕਟਕੀਪਿੰਗ ਨਹੀਂ ਕਰੇਗਾ। ਦਿੱਲੀ ਦੀ ਫ੍ਰੈਂਚਾਈਜ਼ੀ ਦੇ ਸਾਂਝੇ ਮਾਲਕ ਪਾਰਥ ਜਿੰਦਲ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਤ ਆਈ. ਪੀ. ਐੱਲ. ਦੇ ਪਹਿਲੇ ਗੇੜ ਵਿਚ ਸਿਰਫ ਕਪਤਾਨੀ ਹੀ ਕਰੇਗਾ। ਉਸ ਨੇ ਇਹ ਵੀ ਕਿਹਾ ਕਿ ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਐਨਰਿਕ ਨੋਰਤਜੇ ਦਿੱਲੀ ਦੇ ਪਹਿਲੇ ਮੈਚ ਤਕ ਫਿੱਟ ਹੋ ਜਾਵੇਗਾ। ਦਿੱਲੀ ਨੂੰ ਆਪਣਾ ਪਹਿਲਾ ਮੈਚ 23 ਮਾਰਚ ਨੂੰ ਪੰਜਾਬ ਕਿੰਗਜ਼ ਨਾਲ ਖੇਡਣਾ ਹੈ।
ਜਿੰਦਲ ਨੇ ਕਿਹਾ ਕਿ ਟੀਮ ਦਾ ਡਾਇਰੈਕਟਰ ਸੌਰਭ ਗਾਂਗੁਲੀ ਤੇ ਕੋਚ ਰਿਕੀ ਪੋਂਟਿੰਗ ਦਾ ਥਿੰਕ ਟੈਂਕ ਪੰਤ ਦੀ ਵਾਪਸੀ ਨੂੰ ਲੈ ਕੇ 
ਆਸਵੰਦ ਹੈ। ਹਾਲਾਂਕਿ ਅਜੇ ਬੀ. ਸੀ. ਸੀ. ਆਈ. ਤੋਂ ਮਨਜ਼ੂਰੀ ਮਿਲਣੀ ਬਾਕੀ ਹੈ।

Add a Comment

Your email address will not be published. Required fields are marked *