ਗਾਇਕ ਹਨੀ ਸਰਕਾਰ ਦਾ ਨਵਾਂ ਗੀਤ ‘Tameeza’ ਹੋਇਆ ਰਿਲੀਜ਼

ਪੰਜਾਬੀ ਗਾਇਕ ਹਨੀ ਸਰਕਾਰ ਇਕ ਵਾਰ ਮੁੜ ਦਰਸ਼ਕਾਂ ‘ਚ ਹਜ਼ਾਰੀ ਲਗਾ ਰਹੇ ਹਨ। ਜੀ ਹਾਂ, ਹਾਲ ਹੀ ‘ਚ ਹਨੀ ਸਰਕਾਰ ਦਾ ਨਵਾਂ ਗੀਤ ‘ਤਮੀਜ਼ਾਂ’ (Tameeza) ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਹਨੀ ਸਰਕਾਰ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ। 

ਜੇ ਗੱਲ ਕਰੀਏ ਗੀਤ ‘ਤਮੀਜ਼ਾਂ’ ਦੇ ਬੋਲਾਂ ਦੀ ਤਾਂ ਉਹ ਆਰੀਅਨ ਸੇਖੋਂ ਨੇ ਲਿਖੇ ਹਨ, ਜਿਸ ਨੂੰ Icon ਨੇ ਆਪਣੀਆਂ ਸੰਗੀਤ ਧੁੰਨਾਂ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਹਨੀ ਸਰਕਾਰ ਨੇ ਆਪਣੀ ਦਮਦਾਰ ਆਵਾਜ਼ ‘ਚ ਗਾਇਆ ਹੈ। ਇਸ ਗੀਤ ਦੀ ਵੀਡੀਓ Lens Nation Media ਵਲੋਂ ਸ਼ੂਟ ਕੀਤੀ ਗਈ ਹੈ। ਗੀਤ ਨੂੰ ਹਨੀ ਸਰਕਾਰ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਹਨੀ ਸਰਕਾਰ ਇਸ ਤੋਂ ਪਹਿਲਾਂ ਵੀ ਕਈ ਗੀਤ ਦਰਸ਼ਕਾਂ ਦੀਆਂ ਝੋਲੀਆਂ ‘ਚ ਪਾ ਚੁੱਕੇ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਵੀ ਖ਼ੂਬ ਪਸੰਦ ਕੀਤਾ ਗਿਆ ਸੀ। ਹਨੀ ਸਰਕਾਰ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨਾਲ ਵੀ ਗੀਤ ਗਾ ਚੁੱਕੇ ਹਨ। ਦੋਹਾਂ ਦਾ ਗੀਤ ‘LimeLight’ ਕਾਫ਼ੀ ਚਰਚਾ ਰਿਹਾ ਸੀ। ਇਸ ਗੀਤ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

Add a Comment

Your email address will not be published. Required fields are marked *