ਪੁਰਤਗਾਲ ਦੇ ਬੀਚ ਨੂੰ ਐਲਾਨਿਆ ਗਿਆ ਦੁਨੀਆਂ ਦਾ ਸਭ ਤੋਂ ਵਧੀਆ ਬੀਚ
February 23, 2024
ਆਕਲੈਂਡ – ਟਰਿੱਪਅਡਵਾਈਜ਼ਰ ਦੀ ਜਾਰੀ ਨਵੀਂ ਸੂਚੀ ਅਨੁਸਾਰ ਪੁਰਤਗਾਲ ਦਾ ਬੀਚ ਦੁਨੀਆਂ ਦੇ ਸਭ ਸੋਹਣੇ ਤੇ ਵਧੀਆ ਬੀਚ ਦਾ ਮਾਣ ਹਾਸਿਲ ਕਰ ਚੁੱਕਾ ਹੈ। ਇਹ ਪੁਰਤਗਾਲ ਦਾ ਪਰਾਏ ਡੇਅ ਫਰੀਜ਼ੀਆ ਬੀਚ ਹੈ, ਦੂਜੇ ਨੰਬਰ ‘ਤੇ ਇਟਲੀ ਦਾ ਸਪੀਆਗੇ ਡੀ ਕੋਨੀਗਲੀ, ਤੀਜੇ ;ਤੇ ਸਪੇਨ ਦਾ ਲਾ ਕੋਂਚਾ, ਚੌਥੇ ‘ਤੇ ਹਵਾਈ ਦਾ ਕਾਨਾਪਾਲੀ ਬੀਚ, 5ਵੇਂ ‘ਤੇ ਤੁਰਕ ਐਂਡ ਕਾਇਕੋਸ ਦਾ ਗਰੇਸ ਬੇਅ ਬੀਚ, 6ਵੇਂ ‘ਤੇ ਚਿੱਲੀ ਦਾ ਐਂਸੇ ਲਾਜੀਓ, 7ਵੇਂ ‘ਤੇ ਆਸਟ੍ਰੇਲੀਆ ਦਾ ਮੇਨਲੀ ਬੀਚ, 8ਵੇਂ ‘ਤੇ ਅਰੁਬਾ ਦਾ ਈਗਲ ਬੀਚ, 9ਵੇਂ ‘ਤੇ ਅਮਰੀਕਾ ਦਾ ਸਿਏਸਟਾ ਬੀਚ, 10ਵੇਂ ‘ਤੇ ਕਿਊਬਾ ਦਾ ਵਾਰਾਡੇਰੋ ਬੀਚ ਹੈ। ਇਸ ਸੂਚੀ ਦੇ ਪਹਿਲੇ 10 ਵਿੱਚ ਨਿਊਜੀਲੈਂਡ ਦਾ ਇੱਕ ਵੀ ਬੀਚ ਸ਼ੁਮਾਰ ਨਹੀਂ ਕੀਤਾ ਗਿਆ ਹੈ।

