ਰਸ਼ਮਿਕਾ ਮੰਦਾਨਾ ਦੀ ਫਲਾਈਟ ਦੀ ਹੋਈ ਐਮਰਜੈਂਸੀ ਲੈਂਡਿੰਗ

ਮੁੰਬਈ- ਫਿਲਮ ‘ਐਨੀਮਲ’ ਦੀ ਸਫਲਤਾ ਤੋਂ ਬਾਅਦ ਅਦਾਕਾਰਾ ਰਸ਼ਮਿਕਾ ਮੰਦਾਨਾ ਲਗਾਤਾਰ ਸੁਰਖੀਆਂ ‘ਚ ਹੈ। ਅਭਿਨੇਤਰੀ ਕਈ ਬਿਹਤਰੀਨ ਪ੍ਰਾਜੈਕਟਾਂ ਵਿੱਚ ਕੰਮ ਕਰ ਰਹੀ ਹੈ। ਹਾਲ ਹੀ ‘ਚ ਇਸ ਅਦਾਕਾਰਾ ਬਾਰੇ ਇਕ ਖਬਰ ਸਾਹਮਣੇ ਆਈ ਹੈ। ਰਸ਼ਮਿਕਾ ਮੰਦਾਨਾ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਹਾਦਸੇ ‘ਚ ਉਨ੍ਹਾਂ ਦੀ ਜਾਨ ਵਾਲ-ਵਾਲ ਬਚੀ ਹੈ।
ਜਿਸ ਫਲਾਈਟ ‘ਚ ਅਦਾਕਾਰਾ ਸਫਰ ਕਰ ਰਹੀ ਸੀ। ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਇਸ ਦੌਰਾਨ ਰਸ਼ਮਿਕਾ ਨੇ ਆਪਣੀ ਇੰਸਟਾ ਸਟੋਰੀ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਪਣੀ ਸੀਟ ‘ਤੇ ਬੈਠੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਨਾਲ ਅਦਾਕਾਰਾ ਸ਼ਰਧਾ ਦਾਸ ਵੀ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਰਸ਼ਮਿਕਾ ਨੇ ਲਿਖਿਆ- ‘ਬਸ ਇਕ ਜਾਣਕਾਰੀ ਕਿ ਇਸ ਤਰ੍ਹਾਂ ਅਸੀਂ ਮੌਤ ਤੋਂ ਬਚ ਗਏ ਹਾਂ।’

ਤੁਹਾਨੂੰ ਦੱਸ ਦੇਈਏ ਕਿ ਰਸ਼ਮਿਕਾ ਦੀ ਇਹ ਫਲਾਈਟ ਮੁੰਬਈ ਤੋਂ ਹੈਦਰਾਬਾਦ ਜਾ ਰਹੀ ਸੀ। ਐਮਰਜੈਂਸੀ ਲੈਂਡਿੰਗ ਕਾਰਨ ਫਲਾਈਟ 30 ਮਿੰਟ ਬਾਅਦ ਮੁੰਬਈ ਪਰਤ ਗਈ। ਇਸ ਦਾ ਕਾਰਨ ਤਕਨੀਕੀ ਕਾਰਨ ਦੱਸਿਆ ਗਿਆ ਹੈ। ਇਸ ਹਾਦਸੇ ‘ਚ ਜਾਨ ਦਾ ਖਤਰਾ ਜ਼ਰੂਰ ਸੀ ਪਰ ਹਰ ਯਾਤਰੀ ਸੁਰੱਖਿਅਤ ਵਾਪਸ ਪਰਤ ਗਿਆ। ਕੰਮ ਦੀ ਗੱਲ ਕਰੀਏ ਤਾਂ ਰਸ਼ਮਿਕਾ ਫਿਲਮ ‘ਪੁਸ਼ਪਾ 2’ ‘ਚ ਨਜ਼ਰ ਆਵੇਗੀ। ਇਹ ਫਿਲਮ ਇਸ ਸਾਲ ਸੁਤੰਤਰਤਾ ਦਿਵਸ ‘ਤੇ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *