ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਜੇਲ੍ਹ ਦਾ ਖਾਣਾ ਖਾਣ ਤੋਂ ਬਾਅਦ ਹੋਈ ਬਿਮਾਰ
![](http://mehakewattan.com/wp-content/uploads/2024/02/2024_1image_14_19_436058763imran-ll.jpg)
ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਅਦਿਆਲਾ ਜੇਲ੍ਹ ਵਿਚ ਪਰੋਸਿਆ ਗਿਆ ਖਾਣਾ ਖਾਣ ਤੋਂ ਬਾਅਦ ਬਿਮਾਰ ਹੋ ਗਈ, ਜਿੱਥੇ ਉਹ ਤੋਸ਼ਾਖਾਨਾ ਅਤੇ ਗੈਰ-ਇਸਲਾਮਿਕ ਨਿਕਾਹ ਮਾਮਲਿਆਂ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੀ ਹੈ। ਬੁਸ਼ਰਾ ਬੀਬੀ ਦੀ ਭੈਣ ਮਰੀਅਮ ਰਿਆਜ਼ ਵਟੂ ਨੇ ਦੋਸ਼ ਲਾਇਆ ਕਿ ਜੇਲ੍ਹ ਵਿਚ ਪਾਕਿਸਤਾਨ ਦੀ ਸਾਬਕਾ ਪਹਿਲੀ ਮਹਿਲਾ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਮੇਰੀ ਭੈਣ ਦੀ ਹਾਲਤ ਅਜੇ ਵੀ ਖ਼ਰਾਬ ਹੈ। ਉਹ ਦਰਦ ਵਿਚ ਹੈ ਅਤੇ ਪਿਛਲੇ 6 ਦਿਨਾਂ ਤੋਂ ਕੁਝ ਵੀ ਨਹੀਂ ਖਾ ਸਕੀ ਹੈ।
ਉਸ ਨੇ ਦੋਸ਼ ਲਾਇਆ ਕਿ ਬੁਸ਼ਰਾ ਬੀਬੀ ਨੂੰ ਜੇਲ੍ਹ ਵਿਚ ਹਾਨੀਕਾਰਕ ਭੋਜਨ ਦਿੱਤਾ ਗਿਆ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਸੀ ਕਿ ਉਸ ਨੂੰ ਘਰ ਦਾ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਵੱਟੂ ਨੇ ਕਿਹਾ ਕਿ ਉਸ ਦੀ ਭੈਣ ਨੇ ਕਦੇ ਵੀ ਪੀ.ਟੀ.ਆਈ. ਸੰਸਥਾਪਕ ਇਮਰਾਨ ਖਾਨ ਦੇ ਖਿਲਾਫ ਨਹੀਂ ਜਾ ਸਕਦੀ। ਉਹ ਖਾਨ ਸਾਹਬ ਦੇ ਨਾਲ ਹੈ ਅਤੇ ਹਮੇਸ਼ਾ ਖਾਨ ਸਾਹਬ ਦੇ ਨਾਲ ਰਹੇਗੀ। ਇਸ ਮਹੀਨੇ ਦੀ ਸ਼ੁਰੂਆਤ ’ਚ ਇਕ ਹੇਠਲੀ ਅਦਾਲਤ ਨੇ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ ਗੈਰ-ਇਸਲਾਮਿਕ ਨਿਕਾਹ ਮਾਮਲੇ ’ਚ 7-7 ਸਾਲ ਦੀ ਸਜ਼ਾ ਸੁਣਾਈ ਸੀ।