ਟ੍ਰੈਫਿਕ ਸਟਾਪ ਦੌਰਾਨ ਸਿਰ ‘ਚ ਗੋਲੀ ਲੱਗਣ ਕਾਰਨ ਮਹਿਲਾ ਪੁਲਸ ਅਧਿਕਾਰੀ ਦੀ ਮੌਤ

ਨਿਊਯਾਰਕ — ਰਿਚਮੰਡ ਇੰਡੀਅਨਾ ਵਿਖੇ ਅਗਸਤ ਮਹੀਨੇ ਡਿਊਟੀ ਦੌਰਾਨ ਸਿਰ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਮਹਿਲਾ ਪੁਲਿਸ ਅਧਿਕਾਰੀ ਸੀਰਾ ਬਰਟਨ (ਉਮਰ 28 ਸਾਲ) ਦੀ ਮੌਤ ਹੋ ਗਈ ਹੈ। ਸੀਰਾ ਬਰਟਨ ਟ੍ਰੈਫਿਕ ਸਟਾਪ ਦੌਰਾਨ ਸਿਰ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਸੀ ਅਤੇ ਉਦੋਂ ਤੋਂ ਹੀ ਉਹ ਓਹੀਓ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਸੀ। ਰਿਚਮੰਡ ਪੁਲਸ ਵਿਭਾਗ ਨੇ ਫੇਸਬੁੱਕ ‘ਤੇ ਇਕ ਬਿਆਨ ਪੋਸਟ ਕਰਕੇ ਕਿਹਾ ਕਿ ਅਸੀਂ ਰਿਚਮੰਡ ਕਮਿਊਨਿਟੀ ਅਤੇ ਸੀਰਾ ਬਰਟਨ ਦੇ ਪਰਿਵਾਰ ਨੂੰ ਸਮਰਥਨ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਪਰ ਇਕ ਨੇਕ ਪੁਲਸ ਅਧਿਕਾਰੀ ਦਾ ਛੋਟੀ ਉਮਰ ‘ਚ ਚਲੇ ਜਾਣਾ ਵਿਭਾਗ ਨੂੰ ਅਤੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਅਧਿਕਾਰੀਆਂ ਨੇ ਦੱਸਿਆ ਟ੍ਰੈਫਿਕ ਸਟਾਪ ਦੌਰਾਨ ਸੀਰਾ ਬਰਟਨ ਨੇ ਲੀ ਨਾਮੀ ਵਿਅਕਤੀ ਨੂੰ ਰੋਕਿਆ ਸੀ ਅਤੇ ਕੇ-9 ਪੁਲਸ ਵਿਭਾਗ ਦੇ ਕੁੱਤੇ ਨੇ ਉਸ ਕੋਲ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਦਾ ਸੰਕੇਤ ਦਿੱਤਾ ਸੀ। ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਜਦੋਂ ਅਧਿਕਾਰੀ ਗੱਲ ਕਰ ਰਹੇ ਸਨ ਤਾਂ ਦੋਸ਼ੀ ਨੇ ਬੰਦੂਕ ਕੱਢੀ ਅਤੇ ਮਹਿਲਾ ਪੁਲਸ ਅਧਿਕਾਰੀ ਬਰਟਨ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਦੂਜੇ ਅਫ਼ਸਰਾਂ ਨੇ ਜਵਾਬੀ ਗੋਲੀਬਾਰੀ ਕੀਤੀ ਪਰ ਉਹ ਭੱਜ ਗਿਆ। ਹਾਲਾਂਕਿ ਥੋੜ੍ਹੇ ਸਮੇਂ ਬਾਅਦ ਪੁਲਸ ਨੇ ਦੋਸ਼ੀ ਲੀ ਨੂੰ ਫੜ ਲਿਆ ਸੀ। ਇਸ ਘਟਨਾ ਵਿੱਚ ਕਿਸੇ ਹੋਰ ਅਫ਼ਸਰ ਨੂੰ ਗੋਲੀ ਨਹੀਂ ਲੱਗੀ।

Add a Comment

Your email address will not be published. Required fields are marked *