‘ਗੰਭੀਰ ਖ਼ਤਰਿਆਂ’ ਦਾ ਸਾਹਮਣਾ ਕਰ ਰਿਹੈ ਸੰਸਾਰ: ਗੁਟੇਰੇਜ਼

ਸੰਯੁਕਤ ਰਾਸ਼ਟਰ, 20 ਸਤੰਬਰ– : ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਅੱਜ ਚਿਤਾਵਨੀ ਦਿੱਤੀ ਕਿ ਸੰਸਾਰ ‘ਗੰਭੀਰ ਖ਼ਤਰੇ’ ਦਾ ਸਾਹਮਣਾ ਕਰ ਰਿਹਾ ਹੈ। ਗੁਟੇਰੇਜ਼ ਨੇ ਇੱਥੇ ਤਿੰਨ ਸਾਲਾਂ ਬਾਅਦ ਵਿਅਕਤੀਗਤ ਤੌਰ ’ਤੇ ਸੰਯੁਕਤ ਰਾਸ਼ਟਰ ਮਹਾਸਭਾ ਲਈ ਇਕੱਠੇ ਹੋਏ ਸੰਸਾਰ ਦੇ ਆਗੂਆਂ ਨੂੰ ਕਿਹਾ ਕਿ ਉਨ੍ਹਾਂ ਅੱਗੇ ਜੰਗਾਂ ਤੇ ਜਲਵਾਯੂ ਨਾਲ ਜੁੜੀਆਂ ਤਬਾਹੀਆਂ, ਵੱਧ ਰਹੀ ਗਰੀਬੀ ਤੇ ਨਾ-ਬਰਾਬਰੀ ਨਾਲ ਲੜਨ ਦੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਆਗੂਆਂ ਨੂੰ ਇਨ੍ਹਾਂ ਮੁਸ਼ਕਲਾਂ ਨਾਲ ਨਜਿੱਠਣਾ ਹੀ ਪਵੇਗਾ। ਗੁਟੇਰੇਜ਼ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਤੋਂ ਬਾਅਦ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਵਿਚਾਲੇ ਉੱਭਰੇ ਵਖ਼ਰੇਵਿਆਂ ਦਾ ਵੀ ਹੱਲ ਲੱਭਣਾ ਪਏਗਾ। ਕੋਵਿਡ ਮਹਾਮਾਰੀ ਦੀ ਚੁਣੌਤੀ ਵੀ ਅਜੇ ਬਣੀ ਹੋਈ ਹੈ।

Add a Comment

Your email address will not be published. Required fields are marked *