ਆਸਟ੍ਰੇਲੀਆ-ਨਿਊਜ਼ੀਲੈਂਡ ‘ਚ ਧਮਾਲ ਪਾਉਣ ਲਈ ਤਿਆਰ ਮਨਮੋਹਣ ਵਾਰਿਸ, ਕਮਲ ਹੀਰ ਤੇ ਸੰਗਤਾਰ

ਮੈਲਬੌਰਨ – ਦੁਨੀਆ ਭਰ ਵਿੱਚ ਸਾਫ ਸੁਥਰੀ ਗਾਇਕੀ ਨਾਲ ਵਿਲੱਖਣ ਪਹਿਚਾਣ ਬਣਾ ਚੁੱਕੇ ਵਾਰਿਸ ਭਰਾ ‘ਪੰਜਾਬੀ ਵਿਰਸਾ 2022’ ਲੜੀ ਤਹਿਤ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀਆਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਇਸ ਲੜੀ ਤਹਿਤ ਦੋਵਾਂ ਦੇਸ਼ਾਂ ਵਿੱਚ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸ਼ੋਅ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਰੋਇਲ ਪ੍ਰੋਡਕਸ਼ਨਜ਼ ਤੋਂ ਮੁੱਖ ਪ੍ਰਬੰਧਕ ਸਰਵਣ ਸੰਧੂ, ਗੁਰ ਸਾਹਿਬ ਸੰਧੂ ਅਤੇ ਪਰਗਟ ਗਿੱਲ ਨੇ ਦੱਸਿਆ ਕਿ ਵਿਦੇਸ਼ਾਂ ਦੀ ਦੌੜ ਭੱਜ ਵਾਲੀ ਜ਼ਿੰਦਗੀ ਨੂੰ ਆਰਾਮ ਦੇਣ ਲਈ ਸੱਭਿਆਚਾਰ, ਵਿਰਸੇ ,ਪੇਂਡੂ ਅਤੇ ਸ਼ਹਿਰੀ ਜੀਵਨ ਦੀਆਂ ਬਾਤਾਂ ਪਾਉਂਦਾ ‘ਪੰਜਾਬੀ ਵਿਰਸਾ’ ਨਾਂ ਦਾ ਗੁਲਦਸਤਾ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬੀ ਵਿਰਸਾ ਲੜੀ ਤਹਿਤ ਆਸਟ੍ਰੇਲੀਆ ਦਾ ਪਹਿਲਾ ਸ਼ੋਅ ਮੈਲਬੌਰਨ ਕਨਵੈਨਸ਼ਨ ਅਤੇ ਐਗਜ਼ੀਬਿਸ਼ਨ ਸੈਂਟਰ ਵਿੱਚ 1 ਅਕਤੂਬਰ ਸ਼ਨੀਵਾਰ ਨੂੰ ਹੋਣ ਜਾ ਰਿਹਾ ਹੈ ਤੇ ਮੈਲਬੌਰਨ  ਦਾ ਪੰਜਾਬੀ ਭਾਈਚਾਰਾ ਇਸ ਸ਼ੋਅ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਇਸ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ ਤੇ ਇਹ ਸ਼ੋਅ ਸੋਲਡ ਹੋ ਕੇ ਆਪਣਾ ਇਤਿਹਾਸ ਮੁੜ ਦੁਹਰਾਵੇਗਾ। ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬੀ ਵਿਰਸਾ ਲੜੀ ਦਾ ਪਹਿਲਾ ਸ਼ੋਅ 22 ਸਤੰਬਰ ਨੂੰ ਕ੍ਰਾਈਸਚਰਚ, 23 ਨੂੰ ਟੌਰੰਗਾ, 24 ਨੂੰ ਆਕਲੈਂਡ ਅਤੇ 25 ਸਤੰਬਰ ਨੂੰ ਵਲਿੰਗਟਨ ਵਿੱਚ ਹੋਵੇਗਾ। ਆਸਟ੍ਰੇਲੀਆ ਵਿੱਚ ਪਹਿਲਾ ਸ਼ੋਅ 1 ਅਕਤੂਬਰ ਨੂੰ ਮੈਲਬੌਰਨ, 2 ਅਕਤੂਬਰ ਨੂੰ ਬ੍ਰਿਸਬੇਨ, 8 ਅਕਤੂਬਰ ਨੂੰ ਪਰਥ, 14 ਅਕਤੂਬਰ ਨੂੰ ਸਿਡਨੀ, 15 ਅਕਤੂਬਰ ਨੂੰ ਐਡੀਲੇਡ ਅਤੇ 16 ਅਕਤੂਬਰ ਨੂੰ ਕੈਨਬਰਾ ਵਿੱਚ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਸਾਰੇ ਸ਼ੋਆਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।

‘ਜਗ ਬਾਣੀ’ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਪ੍ਰਸਿੱਧ ਲੋਕ ਗਾਇਕ ਮਨਮੋਹਣ ਵਾਰਿਸ ਨੇ ਦੱਸਿਆ ਕਿ ਇਸ ਵਾਰ ਵੀ ਤਿੰਨੇ ਭਰਾ ਨਵੇਂ ਨਕੋਰ ਗੀਤਾਂ ਅਤੇ ਸ਼ੇਅਰੋ ਸ਼ਾਇਰੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਪੰਜਾਬੀਆਂ ਨੇ ਪੰਜਾਬੀ ਵਿਰਸਾ ਸ਼ੋਆਂ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਹੈ ਤੇ ਉਮੀਦ ਹੈ ਕਿ ਇਸ ਵਾਰ ਵੀ ਮਣਾਂ ਮੂੰਹੀ ਪਿਆਰ ਬਖਸ਼ਣਗੇ। ਜ਼ਿਕਰਯੋਗ ਹੈ ਕਿ ਪੰਜਾਬੀ ਵਿਰਸਾ ਸ਼ੋਆਂ ਕਰਕੇ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Add a Comment

Your email address will not be published. Required fields are marked *