ਟਾਈਗਰ ਵਰਸੇਜ਼ ਪਠਾਨ ਤੋਂ ਪਹਿਲਾਂ YRF ਕਰੇਗਾ ਇਕ ਹੋਰ ਧਮਾਲ

ਮੁੰਬਈ – ਆਦਿਤਿਆ ਚੋਪੜਾ ਨੇ ਵਾਈ. ਆਰ. ਐੱਫ. ਸਪਾਈ ਯੂਨੀਵਰਸ ਨੂੰ ਇਕ ਅਭੁੱਲ ਤੇ ਬੇਮਿਸਾਲ ਨਾਟਕੀ ਅਨੁਭਵ ਬਣਾ ਕੇ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਆਈ. ਪੀ. ਬਣਾ ਦਿੱਤਾ ਹੈ। ਇਸਦੀ ਸ਼ੁਰੂਆਤ ਟਾਈਗਰ ਫਰੈਂਚਾਇਜ਼ੀ ਨਾਲ ਹੋਈ, ਜਿਸ ’ਚ ਸਲਮਾਨ ਖਾਨ ਤੇ ਕੈਟਰੀਨਾ ਕੈਫ ਸਨ। ਇਹ ‘ਏਕ ਥਾ ਟਾਈਗਰ’ (2012) ਤੇ ‘ਟਾਈਗਰ ਜ਼ਿੰਦਾ ਹੈ’ (2017) ਨਾਲ ਸ਼ੁਰੂ ਹੋਈ ਤੇ ਰਿਤਿਕ ਸਟਾਰਰ ‘ਵਾਰ’ (2019) ਨਾਲ ਜਾਰੀ ਰਹੀ। ਫਿਰ ਸ਼ਾਹਰੁਖ ਖ਼ਾਨ, ਦੀਪਿਕਾ ਪਾਦੂਕੋਣ ਤੇ ਜੌਨ ਅਬ੍ਰਾਹਮ ਅਭਿਨੀਤ ਬਲਾਕਬਸਟਰ ‘ਪਠਾਨ’ ਆਈ।

ਸਪਾਈ ਯੂਨੀਵਰਸ ਦੀ ਆਖਰੀ ਫਿਲਮ ‘ਟਾਈਗਰ 3’ ਸੀ, ਜਿਸ ’ਚ ਸਲਮਾਨ ਖ਼ਾਨ, ਕੈਟਰੀਨਾ ਕੈਫ ਤੇ ਇਮਰਾਨ ਹਾਸ਼ਮੀ ਸਨ। ਇਹ ਖੁਲਾਸਾ ਹੋਇਆ ਹੈ ਕਿ ਆਦਿੱਤਿਆ ਦੋ ਦੋਸਤਾਂ, ਟਾਈਗਰ ਤੇ ਪਠਾਨ ਵਿਚਾਲੇ ਆਹਮੋ-ਸਾਹਮਣੇ ਦਾ ਮੰਚਨ ਕਰਨਾ ਚਾਹੁੰਦਾ ਹੈ। ਉਹ ਟਾਈਗਰ ਬਨਾਮ ਪਠਾਨ ਦੇ ਆਹਮੋ-ਸਾਹਮਣੇ ਹੋਣ ਤੋਂ ਪਹਿਲਾਂ ਇਕ ਨਵੀਂ ਫਿਲਮ ਬਣਾ ਕੇ ਵਾਈ. ਆਰ. ਐੱਫ. ਦੀ ਸਪਾਈ ਯੂਨੀਵਰਸ ਦੀ ਟਾਈਮਲਾਈਨ ’ਚ ਇਕ ਨਵਾਂ ਮੋੜ ਜੋੜ ਰਹੇ ਹਨ!

ਇੱਕ ਸਰੋਤ ਨੇ ਖੁਲਾਸਾ ਕੀਤਾ ਕਿ ਵਾਈ. ਆਰ. ਐੱਫ. ਸਪਾਈ ਯੂਨੀਵਰਸ ਦੁਨੀਆ ਭਰ ਦੇ ਦਰਸ਼ਕਾਂ ਲਈ ਇੱਕ ਬਹੁਤ ਵੱਡਾ ਆਕਰਸ਼ਣ ਬਣ ਗਿਆ ਹੈ, ਜਿਵੇਂ ਕਿ ਇਸ ਫ੍ਰੈਂਚਾਇਜ਼ੀ ਦੇ ਬਾਕਸ ਆਫਿਸ ਨਤੀਜਿਆਂ ’ਚ ਦੇਖਿਆ ਗਿਆ ਹੈ। ਆਦਿ ਨੂੰ ਅਹਿਸਾਸ ਹੁੰਦਾ ਹੈ ਕਿ ਸਪਾਈ ਯੂਨੀਵਰਸ ’ਚ ਹਰ ਫਿਲਮ ਲਈ ਉਮੀਦਾਂ ਬਹੁਤ ਉੱਚੀਆਂ ਹਨ ਤੇ ਉਹ ਟਾਈਮਲਾਈਨ ’ਚ ਇਕ ਨਵਾਂ ਮੋੜ ਜੋੜ ਰਿਹਾ ਹੈ!

Add a Comment

Your email address will not be published. Required fields are marked *