ਮਾਰਕੋਸ ਗਿਰੋਨ ਨੇ ਚੋਟੀ ਦਾ ਦਰਜਾ ਪ੍ਰਾਪਤ ਫ੍ਰਾਂਸਿਸ ਟਿਆਫੋ ਨੂੰ ਹਰਾ ਕੇ ਕੀਤਾ ਉਲਟਫੇਰ
February 11, 2024
ਡਲਾਸ : ਗੈਰ ਦਰਜਾ ਪ੍ਰਾਪਤ ਮਾਰਕੋਸ ਗਿਰੋਨ ਨੇ ਸ਼ੁੱਕਰਵਾਰ ਰਾਤ ਨੂੰ ਚੋਟੀ ਦਾ ਦਰਜਾ ਪ੍ਰਾਪਤ ਫਰਾਂਸਿਸ ਟਿਆਫੋ ਨੂੰ ਹਰਾ ਕੇ ਹਾਰਡਕੋਰਟ ਟੂਰਨਾਮੈਂਟ ਡਲਾਸ ਓਪਨ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਗਿਰੋਨ ਨੇ ਕੁਆਰਟਰ ਫਾਈਨਲ ਵਿੱਚ ਟਿਆਫੋ ਨੂੰ 6-1, 6-4 ਨਾਲ ਹਰਾਇਆ। ਗਿਰੋਨ ਦਾ ਸਾਹਮਣਾ ਸੈਮੀਫਾਈਨਲ ‘ਚ ਆਸਟ੍ਰੇਲੀਆ ਦੇ ਜੇਮਸ ਡਕਵਰਥ ਅਤੇ ਫਰਾਂਸ ਦੇ ਐਡਰੀਅਨ ਮਨਾਰਿਨੋ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਬੇਨ ਸ਼ੈਲਟਨ ਨੇ ਜਾਰਡਨ ਥਾਮਸਨ ਨੂੰ 6-7 (2), 6-4, 6-4 ਨਾਲ ਹਰਾਇਆ ਅਤੇ ਸੈਮੀਫਾਈਨਲ ‘ਚ ਤੀਜਾ ਦਰਜਾ ਪ੍ਰਾਪਤ ਅਮਰੀਕਾ ਦੇ ਹਮਵਤਨ ਟੌਮੀ ਪਾਲ ਦਾ ਸਾਹਮਣਾ ਹੋਵੇਗਾ। ਦੂਜਾ ਦਰਜਾ ਪ੍ਰਾਪਤ ਪੌਲ ਨੇ ਜਰਮਨੀ ਦੇ ਡੋਮਿਨਿਕ ਕੋਫਰ ‘ਤੇ 7-5, 6-3 ਨਾਲ ਜਿੱਤ ਦਰਜ ਕੀਤੀ।

