ਰਗਬੀ ਪ੍ਰੀਮੀਅਰ ਲੀਗ ਲਾਂਚ ਕਰਨ ਨੂੰ ਤਿਆਰ ਰਗਬੀ ਇੰਡੀਆ
February 10, 2024
ਨਵੀਂ ਦਿੱਲੀ– ਭਾਰਤੀ ਰਗਬੀ ਫੁੱਟਬਾਲ ਸੰਘ (ਆਈ. ਆਰ. ਐੱਫ. ਯੂ.) ਦੇਸ਼ ਵਿਚ ਖੇਡ ਦੀ ਪ੍ਰਸਿੱਧੀ ਵਧਾਉਣ ਦੇ ਟੀਚੇ ’ਤੇ ਕੰਮ ਕਰਦੇ ਹੋਏ ਫ੍ਰੈਂਚਾਈਜ਼ੀ ਆਧਾਰਤ ਰਗਬੀ ਪ੍ਰੀਮੀਅਰ ਲੀਗ (ਆਰ. ਪੀ. ਐੱਲ.) ਲਾਂਚ ਕਰਨ ਲਈ ਤਿਆਰ ਹੈ। ਲੀਗ ਵਿਚ ਭਾਰਤ ਤੇ ਕੌਮਾਂਤਰੀ ਪੱਧਰ ਦੀਆਂ ਵੀ ਕੁਝ ਸਰਵਸ੍ਰੇਸ਼ਠ ਪ੍ਰਤਿਭਾਵਾਂ ਹਿੱਸਾ ਲੈਣਗੀਆਂ।
ਇਹ ਲੀਗ ਇਸ ਸਾਲ ਸਤੰਬਰ ਵਿਚ ਖੇਡ ਦੇ ‘ਸੈਂਵਸ’ ਸਵਰੂਪ ਵਿਚ ਖੇਡੀ ਜਾਵੇਗੀ, ਜਿਸ ਦੇ ਸ਼ੁਰੂਆਤੀ ਗੇੜ ਵਿਚ ਛੇ ਟੀਮਾਂ ਹਿੱਸਾ ਲੈਣਗੀਆਂ। ਆਈ. ਆਰ. ਐੱਫ. ਯੂ. ਦੇ ਮੁਖੀ ਨੇ ਇਸ ਬਾਰੇ ਵਿਚ ਗੱਲ ਕਰਦਿਆਂ ਕਿਹਾ,‘‘ਇਹ ਭਾਰਤ ਲਈ ਤੇ ਭਾਰਤੀ ਰਗਬੀ ਲਈ ਇਤਿਹਾਸਕ ਪਲ ਹੈ। ਰਗਬੀ ਦੁਨੀਆ ਭਰ ਦੀਆਂ ਵੱਡੀਆਂ ਖੇਡਾਂ ਵਿਚੋਂ ਇਕ ਹੈ ਤੇ ਭਾਰਤ ਪਿਛਲੇ ਸਾਲਾਂ ਤੋਂ ਇਸ ਖੇਡ ਵਿਚ ਲਗਾਤਾਰ ਤਰੱਕੀ ਕਰ ਰਿਹਾ ਹੈ।’’

