ਕੁਵੈਤ ਤੋਂ ਭੱਜ ਕੇ ਆਏ 3 ਭਾਰਤੀ ਮੁੰਬਈ ‘ਚ ਗ੍ਰਿਫ਼ਤਾਰ

ਮੁੰਬਈ – ਕੁਵੈਤ ਤੋਂ ਕਿਸ਼ਤੀ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਮੁੰਬਈ ਪਹੁੰਚੇ 3 ਭਾਰਤੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਤਿੰਨਾਂ ਨੂੰ ਬੁੱਧਵਾਰ ਨੂੰ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 10 ਫਰਵਰੀ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਹੈ।

ਪੁਲਸ ਰਿਮਾਂਡ ਨੋਟ ਅਨੁਸਾਰ ਇਹ ਤਿੰਨੋਂ ਵਿਅਕਤੀ ਤਾਮਿਲਨਾਡੂ ਦੇ ਰਹਿਣ ਵਾਲੇ ਹਨ ਅਤੇ 28 ਜਨਵਰੀ ਨੂੰ ਕਿਸ਼ਤੀ ਰਾਹੀਂ ਕੁਵੈਤ ਚਲੇ ਗਏ ਸਨ। ਉਹ ਸਾਊਦੀ ਅਰਬ-ਦੁਬਈ-ਪਾਕਿਸਤਾਨ ਦੇ ਰਸਤਿਓਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ’ਚ ਦਾਖਲ ਹੋਏ। ਹਾਲਾਂਕਿ, ਮੁਲਜ਼ਮਾਂ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਹ ਆਪਣੇ ਕੁਵੈਤੀ ਮਾਲਕ ਤੋਂ ਬਚ ਕੇ ਭੱਜ ਕੇ ਆਏ, ਜਿਸ ਨੇ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ।

Add a Comment

Your email address will not be published. Required fields are marked *