UK ’ਚ ਕੈਂਸਰ ਦੀ ਵੈਕਸੀਨ ਦਾ ਟ੍ਰਾਇਲ ਸ਼ੁਰੂ, 81 ਸਾਲ ਦੇ ਮਰੀਜ਼ ਨੂੰ ਦਿੱਤੀ ਗਈ ਪਹਿਲੀ ਖੁਰਾਕ

ਲੰਡਨ – ਯੂਨਾਈਟਿਡ ਕਿੰਗਡਮ ਵਿਚ ਕੈਂਸਰ ਵੈਕਸੀਨ ਦਾ ਫਰੀ ਟਰਾਇਲ ਸ਼ੁਰੂ ਹੋ ਗਿਆ ਹੈ। ਰਿਪੋਰਟਾਂ ਅਨੁਸਾਰ ਸਰੀ ਦੇ ਇਕ 81 ਸਾਲਾ ਵਿਅਕਤੀ ਨੂੰ ਐੱਮ. ਅਾਰ. ਐੱਨ. ਏ. -4359 ਨਾਮਕ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਉਹ ਪਿਛਲੇ ਅਕਤੂਬਰ ਤੋਂ ਚਮੜੀ ਦੇ ਕੈਂਸਰ ਤੋਂ ਪੀੜਤ ਹੈ। ਜਦੋਂ ਉਸਨੂੰ ਹੋਰ ਇਲਾਜਾਂ ਵਿਚ ਕੋਈ ਸਫਲਤਾ ਨਹੀਂ ਮਿਲੀ, ਤਾਂ ਉਸਨੇ ਟਰਾਇਲ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ। ਸਿਹਤ ਸਕੱਤਰ ਵਿਕਟੋਰੀਆ ਐਟਕਿੰਸ ਨੇ ਕਿਹਾ ਕਿ ਵੈਕਸੀਨ ਵਿੱਚ ਹੋਰ ਜਾਨਾਂ ਬਚਾਉਣ ਦੀ ਸਮਰੱਥਾ ਹੈ। ਇਸਦਾ ਟੀਚਾ ਇਮਿਊਨ ਸਿਸਟਮ ਨੂੰ ਇਸ ਤਰੀਕੇ ਨਾਲ ਸਿਖਲਾਈ ਦੇਣਾ ਹੈ ਕਿ ਇਹ ਕੈਂਸਰ ਸੈੱਲਾਂ ਨੂੰ ਪਛਾਣ ਸਕੇ ਅਤੇ ਲੜ ਸਕੇ। ਇਸਦਾ ਕੰਮ ਸੰਭਾਵੀ ਤੌਰ ’ਤੇ ਉਨ੍ਹਾਂ ਸੈੱਲਾਂ ਨੂੰ ਨਸ਼ਟ ਕਰਨਾ ਹੈ ਜੋ ਇਮਿਊਨ ਪ੍ਰਤੀਕ੍ਰਿਆ ਨੂੰ ਦਬਾ ਸਕਦੇ ਹਨ। 

ਇੰਪੀਰੀਅਲ ਕਾਲਜ ਦੀ ਵੈੱਬਸਾਈਟ ਦੇ ਅਨੁਸਾਰ, ਫਾਰਮਾਸਿਊਟੀਕਲ ਕੰਪਨੀ ਮੋਡਰਨਾ ਵੱਲੋਂ ਸਪਾਂਸਰ ਕੀਤਾ ਗਿਆ ਅਧਿਐਨ, ਮੇਲਾਨੋਮਾ, ਫੇਫੜਿਆਂ ਦੇ ਕੈਂਸਰ ਅਤੇ ਹੋਰ ਠੋਸ ਟਿਊਮਰ ਕੈਂਸਰਾਂ ਦੇ ਇਲਾਜ ਵਿੱਚ ਥੈਰੇਪੀ ਦੀ ਸੁਰੱਖਿਆ ਅਤੇ ਸੰਭਾਵੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰੇਗਾ। ਪਹਿਲੇ ਪੜਾਅ ਵਿਚ ਧਿਅਾਨ ਐੱਮ. ਅਾਰ. ਐੱਨ. ਏ. ਥੈਰੇਪੀ ਦੀ ਸੁਰੱਖਿਆ ਅਤੇ ਸਹਿਣਸ਼ੀਲਤਾ ਦਾ ਮੁਲਾਂਕਣ ਕਰਨ ’ਤੇ ਹੋਵੇਗਾ। ਇਸ ਦਾ ਇਕੱਲੇ ਜਾਂ ਮੌਜੂਦਾ ਕੈਂਸਰ ਡਰੱਗ ਪੇਮਬਰੋਲਿਜ਼ੁਮਬ ਨਾਲ ਟਰਾਇਲ ਹੋ ਸਕਦਾ ਹੈ। ਖੋਜਕਰਤਾ ਇਸ ਗੱਲ ਦੀ ਖੋਜ ਕਰ ਰਹੇ ਹਨ ਕਿ ਕੀ ਇਹ ਸੁਮੇਲ ਫੇਫੜਿਆਂ ਅਤੇ ਚਮੜੀ ਦੇ ਕੈਂਸਰ ਦੇ ਮਰੀਜ਼ਾਂ ਵਿੱਚ ਟਿਊਮਰ ਨੂੰ ਘੱਟ ਕਰ ਸਕਦਾ ਹੈ ਜਾਂ ਨਹੀਂ।

Add a Comment

Your email address will not be published. Required fields are marked *