ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਪਿੰਦਰਪਾਲ ਸਿੰਘ ਦੀ ਮਾਤਾ ਜੀ ਦਾ ਹੋਇਆ ਦੇਹਾਂਤ

ਆਕਲੈਂਡ – ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਕਥਾ ਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਬਲਬੀਰ ਕੌਰ ਜੀ ਧਰਮ ਸੁਪਤਨੀ ਸ. ਹਰਦਿਆਲ ਸਿੰਘ ਜੀ ਸਦੀਵੀਂ ਵਿਛੋੜਾ ਦੇ ਗਏ । ਮਾਤਾ ਜੀ ਦਾ ਵਿਛੋੜਾ ਸਾਰੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ। ਪਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਦੁੱਖ ਦੀ ਘੜੀ ਮੌਕੇ ਸੈਂਟਰਲ ਸਿੱਖ ਸੁਸਾਇਟੀ ਦੇ ਪ੍ਰੈਜੀਡੈਂਟ ਤੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੇ ਬੁਲਾਰੇ ਸ. ਦਲਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਮਾਤਾ ਜੀ ਦੇ ਅੰਤਿਮ ਸੰਸਕਾਰ ਮੌਕੇ ਪੁੱਜੇ ਅਤੇ ਉਨ੍ਹਾਂ ਨਿਊਜੀਲੈਂਡ ਦੀਆਂ ਸਮੂਹ ਸਿੱਖ ਜੱਥੇਬੰਦੀਆਂ ਤੇ ਗੁਰਘਰਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਜੀ ਦੀ ਅੰਤਿਮ ਅਰਦਾਸ ਤੇ ਭੋਗ 13 ਫਰਵਰੀ ਦਿਨ ਮੰਗਲਵਾਰ ਦੁਪਹਿਰੇ 12 ਤੋਂ 2 ਵਜੇ ਗੁਰਦੁਆਰਾ ਗੁਰੂ ਗਯਾਨ ਪ੍ਰਕਾਸ਼ ਵਿਖੇ ਪਾਇਆ ਜਾਏਗਾ।

Add a Comment

Your email address will not be published. Required fields are marked *