20 ਸਾਲ ਦੀ ਹੋਈ Facebook, Mark Zuckerberg ਨੇ ਸਾਂਝੀ ਕੀਤੀ 2004 ਦੀ ਪ੍ਰੋਫਾਈਲ ਫੋਟੋ

 ਫੇਸਬੁੱਕ ਸੋਸ਼ਲ ਮੀਡੀਆ ਦਾ ਇਕ ਅਜਿਹਾ ਪਲੇਟਫਾਰਮ ਹੈ, ਜਿਸਦੀ ਵਰਤੋਂ ਦੁਨੀਆ ਭਰ ਦੇ ਲੱਖਾਂ ਉਪਭੋਗਤਾਵਾਂ ਦੁਆਰਾ ਕੀਤੀ ਜਾਂਦੀ ਹੈ। ਇਸ ਦੇ ਹਰ ਦੇਸ਼ ‘ਚ ਯੂਜ਼ਰਸ ਹਨ। ਫੇਸਬੁੱਕ ਨੂੰ ਸਾਲ 2004 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਸ ਨੇ 20 ਸਾਲਾਂ ਦਾ ਸਫ਼ਰ ਤੈਅ ਕਰ ਲਿਆ ਹੈ। ਫੇਸਬੁੱਕ ਸਮੇਂ ਦੇ ਨਾਲ ਸਭ ਤੋਂ ਪਸੰਦੀਦਾ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਬਣ ਗਿਆ ਹੈ। 

ਇਸ ਖ਼ਾਸ ਮੌਕੇ ‘ਤੇ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਦੇ 20 ਸਾਲ ਪੂਰੇ ਹੋ ਜਾਣ ‘ਤੇ ਆਪਣੇ ਸ਼ੁਰੂਆਤੀ ਦਿਨਾਂ ਦੀ ਪੁਰਾਣੀ ਫੇਸਬੁੱਕ ਪ੍ਰੋਫਾਈਲ ਫੋਟੋ ਸ਼ੇਅਰ ਕੀਤੀ ਹੈ। ਉਸ ਨੇ ਇੰਸਟਾਗ੍ਰਾਮ ‘ਤੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਦੋ ਤਸਵੀਰਾਂ ਹਨ। ਪਹਿਲੀ ਤਸਵੀਰ 20 ਸਾਲ ਪੁਰਾਣੀ ਹੈ ਅਤੇ ਦੂਜੀ ਕੱਲ੍ਹ ਯਾਨੀ ਐਤਵਾਰ ਦੀ ਹੈ। 

ਫੇਸਬੁੱਕ ਦੇ 20 ਸਾਲ ਪੂਰੇ ਹੋਣ ‘ਤੇ ਮਾਰਕ ਜ਼ੁਕਰਬਰਗ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕਰਦੇ ਲਿਖਿਆ ਕਿ, ’20 ਸਾਲ ਪਹਿਲਾਂ ਮੈਂ ਇਕ ਚੀਜ਼ ਲਾਂਚ ਕੀਤੀ ਸੀ। ਅਣਗਿਣਤ ਲੋਕ ਇਸ ਵਿਚ ਸ਼ਾਮਲ ਹੋਏ, ਜਿਹਨਾਂ ਨੇ ਇਸ ਨੂੰ ਮਹਾਨ ਚੀਜ਼ ਵਿੱਚ ਬਦਲ ਦਿੱਤਾ। ਅਸੀਂ ਅਜੇ ਵੀ ਇਸਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਾਂ।’ ਮਾਰਕ ਜ਼ੁਕਰਬਰਗ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਦੋਵਾਂ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਫੇਸਬੁੱਕ ਦੇ ਸ਼ੁਰੂਆਤੀ ਦਿਨਾਂ ਬਾਰੇ ਦੱਸਿਆ ਹੈ। ਵੀਡੀਓ ‘ਚ ਮਾਰਕ ਜ਼ਕਰਬਰਗ ਦੇ ਕੁਝ ਦੋਸਤ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹੈ।

ਦੱਸ ਦੇਈਏ ਕਿ ਫੇਸਬੁੱਕ 20 ਸਾਲ ਪੁਰਾਣੀ ਹੋ ਗਈ ਹੈ। ਮਾਰਕ ਜ਼ੁਕਰਬਰਗ ਨੇ 4 ਫਰਵਰੀ 2004 ਨੂੰ ਫੇਸਬੁੱਕ ਲਾਂਚ ਕੀਤੀ ਸੀ। ਫੇਸਬੁੱਕ ਦੀ ਸ਼ੁਰੂਆਤ ‘thefacebook.com’ ਨਾਲ ਹੋਈ ਸੀ, ਜੋ ਨੂੰ ਬਾਅਦ ਵਿੱਚ ਫੇਸਬੁੱਕ ਵਿੱਚ ਬਦਲ ਦਿੱਤਾ ਗਿਆ ਸੀ। ਅੱਜ, ਦੁਨੀਆ ਭਰ ਵਿੱਚ 3 ਅਰਬ ਤੋਂ ਵੱਧ ਲੋਕ ਫੇਸਬੁੱਕ ਦੀ ਵਰਤੋਂ ਕਰ ਰਹੇ ਹਨ।

Add a Comment

Your email address will not be published. Required fields are marked *