ਯੂਨੀਵਰਸਿਟੀ ਮਾਮਲੇ ‘ਚ 2 ਵਾਰਡਨ ਮੁਅੱਤਲ, 24 ਘੰਟੇ ‘ਚ 10 ਲੱਖ ਲੋਕਾਂ ਨੇ ਸਰਚ ਕੀਤਾ MMS ਕਾਂਡ

ਚੰਡੀਗੜ੍ਹ : ਮੋਹਾਲੀ ਦੀ ਇਕ ਨਿੱਜੀ ਯੂਨੀਵਰਸਿਟੀ ਵਿਖੇ ਐੱਮ. ਐੱਮ. ਐੱਸ. ਬਣਾਏ ਜਾਣ ਅਤੇ ਵਾਇਰਲ ਹੋਣ ਦੇ ਮਾਮਲੇ ‘ਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀਆਂ ਮੰਗਾਂ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। ਯੂਨੀਵਰਸਿਟੀ ਵੱਲੋਂ ਉਨ੍ਹਾਂ ਦੋ ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਵਿਦਿਆਰਥਣਾਂ ਦੇ ਸ਼ਾਰਟਸ ਅਤੇ ਡਰੈੱਸ ’ਤੇ ਤੰਜ ਕੱਸਿਆ ਸੀ। ਯੂਨੀਵਰਸਿਟੀ ਨੇ ਮਹਿਲਾ ਹੋਸਟਲ ਦੀਆਂ ਬਾਕੀ ਵਾਰਡਨਾਂ ਨੂੰ ਵੀ ਇਥੋਂ ਬਦਲ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦਾ 7 ਮੰਜ਼ਿਲਾ ਹੋਸਟਲ ਹੈ, ਜਿੱਥੇ ਹਰ ਮੰਜ਼ਿਲ ’ਤੇ 16 ਕਮਰੇ ਹਨ ਅਤੇ ਹਰ ਕਮਰੇ ‘ਚ 4 ਵਿਦਿਆਰਥਣਾਂ ਰਹਿੰਦਿਆਂ ਹਨ। ਭਾਵ ਹਰ ਮੰਜ਼ਿਲ ’ਤੇ 64 ਕੁੜੀਆਂ ਹਨ ਅਤੇ ਹਰ ਮੰਜ਼ਿਲ ’ਤੇ ਇਕ ਵਾਰਡਨ ਤਾਇਨਾਤ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਹੋਸਟਲ ਦੀ ਇਮਾਰਤ ਦੀ ਹਰ ਮੰਜ਼ਿਲ ’ਤੇ ਸੀ. ਸੀ. ਟੀ. ਵੀ. ਇੰਸਟਾਲੇਸ਼ਨ ਦੀ ਬੇਨਤੀ ਨੂੰ ਵੀ ਸਵੀਕਾਰ ਕਰ ਲਿਆ ਗਿਆ ਹੈ। ਵਿਦਿਆਰਥੀਆਂ ਦੇ ਪਹਿਰਾਵੇ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ।
10 ਲੱਖ ਲੋਕਾਂ ਨੇ ਸਰਚ ਕੀਤਾ ਐੱਮ. ਐੱਮ. ਐੱਸ. ਕਾਂਡ 
ਨਿੱਜੀ ਯੂਨੀਵਰਸਿਟੀ ਵਿਖੇ ਐੱਮ. ਐੱਮ. ਐੱਸ ਕਾਂਡ ਤੋਂ ਬਾਅਦ ਇਸ ਨੂੰ ਸਿਰਫ਼ 24 ਘੰਟਿਆਂ ‘ਚ 10 ਲੱਖ ਤੋਂ ਵੱਧ ਲੋਕਾਂ ਨੇ ਇੰਟਰਨੈੱਟ ’ਤੇ ਸਰਚ ਕੀਤਾ ਹੈ, ਜਿਨ੍ਹਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਯੂਨੀਵਰਸਿਟੀ ਦੀ ਰੈਂਕਿੰਗ ਲਗਾਤਾਰ ਡਿੱਗ ਰਹੀ ਹੈ। ਇਸ ਨੂੰ ਸੁਧਾਰਨ ਲਈ ਕਈ ਸਾਲ ਲੱਗ ਜਾਣਗੇ। ਪੁਲਸ ਨੇ ਦੇਰ ਸ਼ਾਮ ਤਿੰਨਾਂ ਮੁਲਜ਼ਮਾਂ ਦਾ ਮੈਡੀਕਲ ਵੀ ਕਰਵਾ ਲਿਆ ਹੈ, ਜਿਨ੍ਹਾਂ ਦੇ ਮੋਬਾਇਲਾਂ ’ਤੇ ਕਾਲ ਕਰਕੇ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਦੇਸ਼ਾਂ ਤੋਂ ਆਈਆਂ ਕਾਲਾਂ ਬਾਰੇ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ। ਗੂਗਲ ਟ੍ਰੈਂਡਜ਼ ’ਤੇ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ ਕਿ ਲੋਕ ਸਭ ਤੋਂ ਵੱਧ ਕੀ ਖੋਜ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ 18 ਸਤੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਗੂਗਲ ਟ੍ਰੈਂਡਜ਼ ’ਤੇ ਟਾਪ ’ਤੇ ਸੀ। ਚੰਡੀਗੜ੍ਹ ਯੂਨੀਵਰਸਿਟੀ ਗਰਲਜ਼ ਹੋਸਟਲ ਨੂੰ 1 ਲੱਖ ਤੋਂ ਵੱਧ ਵਾਰ ਸਰਚ ਕੀਤਾ ਜਾ ਚੁੱਕਾ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿਚ ਵੀ ਫੇਸਬੁੱਕ ਅਤੇ ਟਵਿੱਟਰ ’ਤੇ ਸਭ ਤੋਂ ਵੱਧ ਐੱਮ. ਐੱਮ. ਐੱਸ. ਕੀਵਰਡ ਟ੍ਰੈਂਡ ਕੀਤਾ ਗਿਆ। ਕੀਵਰਡ ਟੂਲ ਇਕ ਵੈੱਬਸਾਈਟ ਹੈ, ਜੋ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਨਤੀਜੇ ਪ੍ਰਦਰਸ਼ਿਤ ਕਰਦੀ ਹੈ। ਇੱਥੇ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਐੱਮ. ਐੱਮ. ਐੱਸ. ਟਾਪ ’ਤੇ ਰਿਹਾ।

Add a Comment

Your email address will not be published. Required fields are marked *