ਨਿਊਜੀਲੈਂਡ ਭਰ ਵਿੱਚ ਕੋਸਮੈਟਿਕਸ ਵਿੱਚ ਖਤਰਨਾਕ ਕੈਮੀਕਲਾਂ ਦੀ ਵਰਤੋਂ ‘ਤੇ ਲੱਗੀ ਰੋਕ

ਆਕਲੈਂਡ – ਪੀ ਐਫ ਏ ਐਸ (ਪਰ ਐਂਡ ਪੋਲੀ ਫਲੋਰੋ ਐਲਕਾਈਲ ਸਬਸਟਾਂਸ) ਦੀ ਵਰਤੋਂ ‘ਤੇ ਰੋਕ ਲਾਉਣ ਵਾਲਾ ਨਿਊਜੀਲੈਂਡ ਪਹਿਲਾ ਦੇਸ਼ ਬਣ ਗਿਆ ਹੈ। ਇਨ੍ਹਾਂ ਕੈਮੀਕਲਾਂ ਨੂੰ ਫੋਰੈਵਰ ਕੈਮੀਕਲ ਵੀ ਕਹਿੰਦੇ ਹਨ, ਜੋ ਆਸਾਨੀ ਨਾਲ ਖਤਮ ਨਹੀਂ ਹੁੰਦੇ ਤੇ ਸ਼ਰੀਰ ਵਿੱਚ ਕਈ ਤਰ੍ਹਾਂ ਦੀਆਂ ਖਤਰਨਾਕ ਬਿਮਾਰੀਆਂ ਪੈਦਾ ਕਰ ਸਕਦੇ ਹਨ। ਇਹ ਕੈਮੀਕਲ ਨੈਲ ਪੋਲੀਸ਼, ਲਿਪਸਟਿਕਸ, ਮਸਕਾਰਾ, ਫਾਉਂਡੇਸ਼ਨ, ਆਦਿ ਵਿੱਚ ਵਰਤੇ ਜਾਂਦੇ ਹਨ ਅਤੇ ਵਾਟਰ ਰੈਜੀਸਟੇਂਟ ਤੇ ਲੰਬਾ ਸਮਾਂ ਚੱਲਣ ਵਾਲੀਆਂ ਪ੍ਰਾਪਰਟੀਆਂ ਲਈ ਜਾਣੇ ਜਾਂਦੇ ਹਨ। ਇਹ ਫੈਸਲਾ ਦਸੰਬਰ 31, 2026 ਤੋਂ ਲਾਗੂ ਹੋਣ ਜਾ ਰਿਹਾ ਹੈ।

Add a Comment

Your email address will not be published. Required fields are marked *