ਮਨਜ਼ੂਰੀ ਤੋਂ ਬਿਨਾਂ ਇੰਡੀਗੋ ਦੇ ਜਹਾਜ਼ ਨੇ ਬਾਕੂ ਲਈ ਭਰੀ ਉਡਾਣ

ਨਵੀਂ ਦਿੱਲੀ – ਹਵਾਬਾਜ਼ੀ ਰੈਗੂਲੇਟਰ ਡੀ. ਜੀ. ਸੀ. ਏ. ਏਅਰ ਟਰੈਫਿਕ ਕੰਟਰੋਲਰ ਦੀ ਮਨਜ਼ੂਰੀ ਤੋਂ ਬਿਨਾਂ ਇੰਡੀਗੋ ਦੀ ਇਕ ਉਡਾਣ ਦੇ ਦਿੱਲੀ ਤੋਂ ਬਾਕੂ ਲਈ ਰਵਾਨਾ ਹੋਣ ਦੀ ਘਟਨਾ ਦੀ ਜਾਂਚ ਕਰ ਰਿਹਾ ਹੈ। ਇਸ ਦੇ ਨਾਲ ਹੀ DGCA ਨੇ ਇਸ ਉਡਾਣ ਦਾ ਸੰਚਾਲਨ ਕਰਨ ਵਾਲੇ ਪਾਇਲਟਾਂ ਨੂੰ ਜਾਂਚ ਹੋਣ ਤੱਕ ‘ਰੋਸਟਰ’ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਉਡਾਣ ਦੀ ਇਹ ਘਟਨਾ 28 ਜਨਵਰੀ ਦੀ ਹੈ।

ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰੈਗੂਲੇਟਰ ਏਅਰ ਟਰੈਫਿਕ ਕੰਟਰੋਲਰ (ਏ. ਟੀ. ਸੀ.) ਦੀ ਮਨਜ਼ੂਰੀ ਤੋਂ ਬਿਨਾਂ ਇੰਡੀਗੋ ਦੇ ਇਸ ਜਹਾਜ਼ ਦੇ ਉਡਾਣ ਭਰਨ ਦੀ ਘਟਨਾ ਦੀ ਜਾਂਚ ਕਰ ਰਿਹਾ ਹੈ। ਇਹ ਉਡਾਣ ਦਿੱਲੀ ਤੋਂ ਅਜ਼ਰਬੈਜਾਨ ਦੀ ਰਾਜਧਾਨੀ ਬਾਕੂ ਦਰਮਿਆਨ ਸੰਚਾਲਿਤ ਸੀ। ਇੰਡੀਗੋ ਦੇ ਬੁਲਾਰੇ ਨੇ ਬਿਆਨ ’ਚ ਕਿਹਾ ਕਿ 28 ਜਨਵਰੀ 2024 ਨੂੰ ਦਿੱਲੀ ਅਤੇ ਬਾਕੂ ਦਰਮਿਆਨ ਸੰਚਾਲਿਤ ਇੰਡੀਗੋ ਦੀ ਉਡਾਣ 6ਈ 1803 ਬਾਰੇ ਆਈਆਂ ਰਿਪੋਰਟਾਂ ਦੇ ਸੰਦਰਭ ਵਿਚ ਘਟਨਾ ਦੀ ਜਾਂਚ ਚੱਲ ਰਹੀ ਹੈ।

ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਜ਼ਰੂਰਤ ਦੇ ਹਿਸਾਬ ਨਾਲ ਉਚਿੱਤ ਕਾਰਵਾਈ ਕੀਤੀ ਜਾਏਗੀ। ਦੂਜੇ ਪਾਸੇ ਇਸ ਘਟਨਾਕ੍ਰਮ ਤੋਂ ਜਾਣੂ ਇਕ ਅਧਿਕਾਰੀ ਨੇ ਕਿਹਾ ਕਿ ਏ. ਟੀ. ਸੀ. ਨੇ ਜਹਾਜ਼ ਦੇ ਪਾਇਲਟ ਨੂੰ ਉਡਾਣ ਭਰਨ ਲਈ ਉਡੀਕ ਕਰਨ ਦੀ ਸਲਾਹ ਦਿੱਤੀ ਸੀ। ਪਰ ਜਹਾਜ਼ ਨੇ ਉਡਾਣ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਅਤੇ ਏ. ਟੀ. ਸੀ. ਤੋਂ ਮਨਜ਼ੂਰੀ ਮਿਲੇ ਬਿਨਾਂ ਹੀ ਉਡਾਣ ਭਰ ਗਿਆ। ਇਸ ਘਟਨਾ ਬਾਰੇ ਹਾਲੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ।

Add a Comment

Your email address will not be published. Required fields are marked *