ਮੁਨੱਵਰ ਫਾਰੂਕੀ ਬਣਿਆ ‘Bigg-Boss’ ਸੀਜ਼ਨ-17 ਦਾ ਵਿਨਰ

ਮਸ਼ਹੂਰ ਟੀ.ਵੀ. ਰਿਐਲਟੀ ਸ਼ੋਅ ‘ਬਿਗ ਬਾਸ’ ਦੇ 17ਵੇਂ ਸੀਜ਼ਨ ਦਾ ਜੇਤੂ ਐਲਾਨ ਦਿੱਤਾ ਗਿਆ ਹੈ। ਮੁਨੱਵਰ ਫਾਰੂਕੀ ਨੂੰ ਬਿਗ ਬਾਸ ਦੇ 17ਵੇਂ ਸੀਜ਼ਨ ਦਾ ਜੇਤੂ ਐਲਾਨਿਆ ਹੈ, ਜਦਕਿ ਅਭਿਸ਼ੇਕ ਕੁਮਾਰ ਸ਼ੋਅ ਦੇ ਰਨਰ ਅਪ ਰਹੇ। ਇਹ ਸ਼ੋਅ ਇਮੋਸ਼ਨਜ਼, ਲੜਾਈ-ਝਗੜੇ ਅਤੇ ਸਸਪੈਂਸ ਨਾਲ ਭਰਪੂਰ ਹੁੰਦਾ ਹੈ, ਜਿਸ ਨੂੰ ਬਾਲੀਵੁੱਡੇ ਦੇ ਮੰਨੇ-ਪ੍ਰਮੰਨੇ ਅਦਾਕਾਰ ਸਲਮਾਨ ਖ਼ਾਨ ਹੋਸਟ ਕਰਦੇ ਹਨ। ਇਸ ਸੀਜ਼ਨ ਦੀ ਸ਼ੁਰੂਆਤ 16 ਅਕਤੂਬਰ ਨੂੰ ਹੋਈ ਸੀ, ਜਦੋਂ ‘ਬਿਗ-ਬਾਸ’ ਦੇ ਘਰ ‘ਚ ਐਸ਼ਵਰਿਆ ਸ਼ਰਮਾ, ਨੀਲ ਭੱਟ, ਈਸ਼ਾ ਮਾਲਵੀਆ, ਸਨਾ ਖ਼ਾਨ, ਰਿੰਕੂ ਧਵਨ, ਸੰਨੀ ਆਰਯਾ, ਖ਼ਾਨਜ਼ਾਦੀ, ਸੋਨੀਆ ਬਾਂਸਲ, ਅੰਕਿਤਾ ਲੋਖੰਡੇ, ਮਨਾਰਾ ਚੋਪੜਾ, ਮੁਨੱਵਰ ਫਾਰੂਕੀ ਅਤੇ ਅਭਿਸ਼ੇਕ ਕੁਮਾਰ ਆਦਿ ਦਾਖ਼ਲ ਹੋਏ ਸਨ। 

ਸੀਜ਼ਨ ਦੇ ਗ੍ਰੈਂਡ ਫਿਨਾਲੇ ‘ਚ ਸ਼ੋਅ ਦਾ ਹਿੱਸਾ ਰਹਿ ਚੁੱਕੇ ਪੁਰਾਣੇ ਮੁਕਾਬਲੇਬਾਜ਼ ਵੀ ਸ਼ਾਮਲ ਹੋਏ ਅਤੇ ਆਪਣੇ ਫੇਵਰੇਟ ਕੰਟੈਸਟੈਂਟ ਨੂੰ ਸਪੋਰਟ ਕਰਦੇ ਨਜ਼ਰ ਆਏ। ਪ੍ਰਸ਼ੰਸਕ ਗ੍ਰੈਂਡ ਫਿਨਾਲੇ ਦਾ ਇੰਤਜ਼ਾਰ ਕਾਫ਼ੀ ਉਮੀਦ ਅਤੇ ਉਤਸ਼ਾਹ ਨਾਲ ਕਰ ਰਹੇ ਸਨ ਤੇ ਚਾਹ ਰਹੇ ਸਨ ਕਿ ਉਨ੍ਹਾਂ ਦਾ ਮਨਪਸੰਦ ਕੰਟੈਸਟੈਂਟ ਹੀ ਜਿੱਤੇ। ਇਸ ਮੌਕੇ ਲਾਫਟਰ ਕੁਈਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਵੀ ਹਾਜ਼ਰ ਹੋਏ ਸਨ। 

ਅੰਕਿਤਾ ਲੋਖੰਡੇ, ਮਨਾਰਾ ਚੋਪੜਾ, ਮੁਨੱਵਰ ਫਾਰੁਕੀ, ਅਭਿਸ਼ੇਕ ਕੁਮਾਰ ਅਤੇ ਅਰੁਣ ਮਾਸ਼ੈੱਟੀ ਸ਼ੋਅ ਦੇ ਫਾਈਨਲਿਸਟ ਸਨ, ਜੋ ਕਿ ਖ਼ਿਤਾਬ ਜਿੱਤਣ ਦੇ ਬੇਹੱਦ ਕਰੀਬ ਸਨ। ਇਸ ਸ਼ੋਅ ਦੇ ਜੇਤੂ ਦੀ ਚੋਣ ਵੋਟਿੰਗ ਰਾਹੀਂ ਹੁੰਦੀ ਹੈ, ਇਸ ਕਾਰਨ ਪ੍ਰਸ਼ੰਸਕਾਂ ਨੇ ਮੁਨੱਵਰ ਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਇਆ। ਇਸ ਤਰਾਂ ਮੁਨੱਵਰ ਨੂੰ ਬਿੱਗ ਬਾਸ ਦੀ ਟ੍ਰਾਫੀ, 50 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਅਤੇ ਇਕ ਕਾਰ ਇਨਾਮ ਵਜੋਂ ਦਿੱਤੀ ਜਾਵੇਗੀ। 

Add a Comment

Your email address will not be published. Required fields are marked *