ਮਾਰਕ ਜ਼ਕਰਬਰਗ ਨੂੰ ਦਿਲਜੀਤ ਦੋਸਾਂਝ ਦੀ ਖ਼ਾਸ ਅਪੀਲ

ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਆਪਣੇ ਵਟ੍ਹਸਐਪ ਗਰੁੱਪ ‘ਤੇ ਇੱਕ ਵਾਇਸ ਨੋਟ ਸ਼ੇਅਰ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਵਟ੍ਹਸਐਪ ਦੇ ਮਾਲਕ ਨੂੰ ਆਪਣੀ ਸ਼ਕਾਇਤ ਦਰਜ ਕਰਵਾਈ ਹੈ ਅਤੇ ਨਾਲ ਹੀ ਵਟ੍ਹਸਐਪ ਦੀ ਕਮਾਨ ਵੀ ਆਪਣੇ ਹੱਥਾਂ ‘ਚ ਲੈਣ ਦੀ ਮੰਗ ਕੀਤੀ ਹੈ। ਦਰਅਸਲ, ਦਿਲਜੀਤ ਨੇ ਅੱਧੀ ਰਾਤ ਨੂੰ ਵਟ੍ਹਸਐਪ ਗਰੁੱਪ ‘ਤੇ ਵਾਇਸ ਨੋਟ ਸੈਂਡ ਕਰਕੇ ਫੈਨਜ਼ ਦਾ ਹਾਲ ਚਾਲ ਪੁੱਛਿਆ। ਦਿਲਜੀਤ ਨੇ ਕਿਹਾ ਕਿ “ਅਜਿਹੇ ਗਰੁੱਪ ਦਾ ਕੀ ਫਾਇਦਾ, ਜਦੋਂ ਫੈਨਜ਼ ਹੀ ਜਵਾਬ ਨਹੀਂ ਦੇ ਸਕਦੇ। ਮੈਂ ਵਟ੍ਹਸਐਪ ਵਾਲਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਨੂੰ ਬਦਲਿਆ ਜਾਵੇ ਤੇ ਲੋਕਾਂ ਲਈ ਰਿਪਲਾਈ ਦਾ ਆਪਸ਼ਨ ਵੀ ਰੱਖਿਆ ਜਾਵੇ। ਮੈਂ ਵਟ੍ਹਸਐਪ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਆਪਣਾ ਮੀਡੀਆ ਐਡਵਾਈਜ਼ਰ ਰੱਖੋ, ਮੈਂ ਤੁਹਾਨੂੰ ਦੱਸਾਂ ਕਿ ਕਿਵੇਂ ਵਟ੍ਹਸਐਪ ਨੂੰ ਪ੍ਰਮੋਟ ਕਰਨਾ।”

ਦੱਸ ਦਈਏ ਕਿ ਆਪਣੇ ਟੈਲੇਂਟ ਦੇ ਦਮ ’ਤੇ ਬਾਲੀਵੁੱਡ ’ਚ ਧੁੰਮਾਂ ਪਾਉਣ ਵਾਲੇ ਦਿਲਜੀਤ ਦੋਸਾਂਝ ਨੂੰ ਸ਼ੋਹਰਤ ਇੰਨੀ ਸੌਖੀ ਨਹੀਂ ਮਿਲੀ ਹੈ। ਦਿਲਜੀਤ ਦੀ ਸ਼ੋਹਰਤ ਪਿੱਛੇ ਲੰਮਾ ਸੰਘਰਸ਼ ਜੁੜਿਆ ਹੈ। ਦਿਲਜੀਤ ਦੋਸਾਂਝ ਨੇ ਲਗਭਗ 10 ਸਾਲਾਂ ਤਕ ਗਾਇਕੀ ਕਰਨ ਤੋਂ ਬਾਅਦ ਖੁਦ ਨੂੰ ਅਦਾਕਾਰੀ ’ਚ ਪਰਖਣ ਦਾ ਫ਼ੈਸਲਾ ਕੀਤਾ। ਸਾਲ 2010 ’ਚ ਆਈ ਫ਼ਿਲਮ ‘ਮੇਲ ਕਰਾਦੇ ਰੱਬਾ’ ’ਚ ਛੋਟੀ ਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਦਿਲਜੀਤ ਨੇ ਸਾਲ 2011 ’ਚ ਦੋ ਫ਼ਿਲਮਾਂ ਕੀਤੀਆਂ, ਜਿਨ੍ਹਾਂ ਦੇ ਨਾਂ ਸਨ ‘ਲਾਇਨ ਆਫ ਪੰਜਾਬ’ ਤੇ ‘ਜਿਨ੍ਹੇ ਮੇਰਾ ਦਿਲ ਲੁੱਟਿਆ’ ਪਰ ਦਿਲਜੀਤ ਨੂੰ ਸਭ ਤੋਂ ਵੱਧ ਪ੍ਰਸਿੱਧੀ 2012 ’ਚ ਆਈ ਫ਼ਿਲਮ ‘ਜੱਟ ਐਂਡ ਜੁਲੀਅਟ’ ਨਾਲ ਮਿਲੀ। ਇਸ ਤੋਂ ਬਾਅਦ ਦਿਲਜੀਤ ਦੀ ਫ਼ਿਲਮਾਂ ’ਚ ਗੁੱਡੀ ਇੰਝ ਚੜ੍ਹੀ ਕੇ ਮੁੜ ਕੇ ਦਿਲਜੀਤ ਨੇ ਪਿੱਛੇ ਨਹੀਂ ਦੇਖਿਆ। 

ਪੰਜਾਬ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟੌਪ 10 ਫ਼ਿਲਮਾਂ ’ਚ ਦਿਲਜੀਤ ਦੀਆਂ ਫ਼ਿਲਮਾਂ ਸ਼ਾਮਲ ਹਨ। ਦਿਲਜੀਤ ਦੋਸਾਂਝ ਨੇ ਪੰਜਾਬੀ ਫ਼ਿਲਮਾਂ ਤੋਂ ਬਾਅਦ ਸਾਲ 2016 ’ਚ ਆਈ ਹਿੰਦੀ ਫ਼ਿਲਮ ‘ਉੜਤਾ ਪੰਜਾਬ’ ਨਾਲ ਬਾਲੀਵੁੱਡ ’ਚ ਉਡਾਰੀ ਮਾਰੀ। ਦਿਲਜੀਤ ਦੀ ਬਾਲੀਵੁੱਡ ’ਚ ਵੀ ਖੂਬ ਚਰਚਾ ਹੋਣ ਲੱਗੀ। ਦਿਲਜੀਤ ਨੇ ਸਰਦਾਰਾਂ ਦੀ ਇਮੇਜ ਨੂੰ ਬਾਲੀਵੁੱਡ ’ਚ ਜਾ ਕੇ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ। ‘ਉੜਤਾ ਪੰਜਾਬ’ ’ਚ ਆਪਣੇ ਕਿਰਦਾਰ ਕਰਕੇ ਦਿਲਜੀਤ ਨੂੰ ਬੈਸਟ ਮੇਲ ਡੈਬਿਊ ਦਾ ਫ਼ਿਲਮਫੇਅਰ ਐਵਾਰਡ ਵੀ ਮਿਲ ਚੁੱਕਾ ਹੈ। ਦਿਲਜੀਤ ਦੋਸਾਂਝ ਦੇ ਵਰਕਫੰਰਟ ਦੀ ਗੱਲ ਕਰੀਏ ਤਾਂ ਉਹ ਆਪਣੀ ਫ਼ਿਲਮ ‘ਜੱਟ ਐਂਡ ਜੂਲੀਅਟ 3’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਸ ‘ਚ ਦਿਲਜੀਤ ਨਾਲ ਨੀਰੂ ਬਾਜਵਾ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਉਣ ਵਾਲੀ ਹੈ।  

Add a Comment

Your email address will not be published. Required fields are marked *