ਰਾਜਧਾਨੀ ਦਿੱਲੀ ‘ਚ ਇੱਕ ਨੌਜਵਾਨ ਨੇ ਮੈਟਰੋ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ – ਰਾਜਧਾਨੀ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ‘ਚ ਸ਼ਨੀਵਾਰ ਸ਼ਾਮ ਕਰੀਬ 7 ਵਜੇ ਇਕ ਨੌਜਵਾਨ ਨੇ ਦਿੱਲੀ ਮੈਟਰੋ ਦੇ ਅੱਗੇ ਛਾਲ ਮਾਰ ਦਿੱਤੀ। ਇਹ ਘਟਨਾ ਮੈਟਰੋ ਸਟੇਸ਼ਨ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਮਾਮਲਾ ਦਿੱਲੀ ਦੇ INA ਮੈਟਰੋ ਸਟੇਸ਼ਨ ਦਾ ਹੈ। ਇੱਥੇ ਯੈਲੋ ਲਾਈਨ ‘ਤੇ ਇਕ ਵਿਅਕਤੀ ਨੇ ਮੈਟਰੋ ਟਰੇਨ ਅੱਗੇ ਛਾਲ ਮਾਰ ਕੇ ਮੌਤ ਨੂੰ ਗਲੇ ਲਗਾ ਲਿਆ।

ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਮੈਟਰੋ ਯੈਲੋ ਲਾਈਨ ਦੇ INA ਮੈਟਰੋ ਸਟੇਸ਼ਨ ‘ਤੇ ਪਹੁੰਚਣ ਵਾਲੀ ਸੀ। ਇਸ ਤੋਂ ਪਹਿਲਾਂ ਇਕ ਨੌਜਵਾਨ ਤੇਜ਼ੀ ਨਾਲ ਮੈਟਰੋ ਵੱਲ ਵਧਦਾ ਹੈ। ਮੈਟਰੋ ਸਟੇਸ਼ਨ ‘ਤੇ ਪਹੁੰਚਣ ਤੋਂ ਪਹਿਲਾਂ ਹੀ ਨੌਜਵਾਨ ਨੇ ਟਰੇਨ ਅੱਗੇ ਛਾਲ ਮਾਰ ਦਿੱਤੀ। ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਟੇਸ਼ਨ ‘ਤੇ ਮੌਜੂਦ ਲੋਕ ਇਹ ਦੇਖ ਕੇ ਘਬਰਾ ਗਏ ਅਤੇ ਘਟਨਾ ਵਾਲੀ ਥਾਂ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ਾਮ 7.03 ਵਜੇ ਦੀ ਹੈ। ਇਸ ਤੋਂ ਬਾਅਦ ਯੈਲੋ ਲਾਈਨ ਸੇਵਾਵਾਂ ਕੁਝ ਸਮੇਂ ਲਈ ਬੰਦ ਕਰ ਦਿੱਤੀਆਂ ਗਈਆਂ। ਨੌਜਵਾਨ ਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਸਮੈਪੁਰ ਬਦਲੀ ਅਤੇ ਮਿਲੇਨੀਅਮ ਸਿਟੀ ਗੁਰੂਗ੍ਰਾਮ ਨੂੰ ਜੋੜਨ ਵਾਲੀ ਲਾਈਨ ‘ਤੇ ਵਾਪਰੀ।

ਦਿੱਲੀ ਮੈਟਰੋ ਦੇ ਡੀਸੀਪੀ ਰਾਮਗੋਪਾਲ ਨਾਇਕ ਅਨੁਸਾਰ ਮ੍ਰਿਤਕ ਦੀ ਪਛਾਣ ਅਜੀਤ ਸਿੰਘ ਵਜੋਂ ਹੋਈ ਹੈ। ਉਹ ਨਵੀਂ ਦਿੱਲੀ ਦੀ ਸਤਿਆ ਨਿਕੇਤਨ ਕਲੋਨੀ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਸ਼ਾਮ ਕਰੀਬ 7.38 ਵਜੇ ਦਿੱਲੀ ਪੁਲਸ ਦੀ ਪੀਸੀਆਰ ਵੈਨ ਨੂੰ ਇੱਕ ਕਾਲ ਆਈ। ਜਿਸ ਵਿੱਚ ਦੱਸਿਆ ਗਿਆ ਸੀ ਕਿ ਇੱਕ ਨੌਜਵਾਨ ਨੇ ਮੈਟਰੋ ਦੇ ਸਾਹਮਣੇ ਛਾਲ ਮਾਰ ਦਿੱਤੀ ਸੀ। ਸੂਚਨਾ ਮਿਲਦੇ ਹੀ ਐਸਆਈ ਰਮੇਸ਼ ਕੁਮਾਰ ਏਐਸਆਈ ਰਵਿੰਦਰ ਕੁਮਾਰ ਸਮੇਤ ਆਈਐਨਏ ਮੈਟਰੋ ਸਟੇਸ਼ਨ ’ਤੇ ਪਹੁੰਚ ਗਏ।

ਨਾਇਕ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 30 ਸਾਲ ਸੀ। ਮੈਟਰੋ ਮਿਲੇਨੀਅਮ ਸਿਟੀ ਤੋਂ ਸਮੈਪੁਰ ਬਾਦਲੀ ਵੱਲ ਚੱਲ ਰਹੀ ਸੀ। ਰੇਲਵੇ ਸਟੇਸ਼ਨ ‘ਤੇ ਪਹੁੰਚਣ ਤੋਂ ਪਹਿਲਾਂ ਹੀ ਨੌਜਵਾਨ ਨੇ ਟਰੈਕ ‘ਤੇ ਛਾਲ ਮਾਰ ਦਿੱਤੀ। ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਨੇ ਕਿਹਾ, “ਲਾਸ਼ ਨੂੰ ਪੋਸਟਮਾਰਟਮ ਲਈ ਏਮਜ਼ ਭੇਜ ਦਿੱਤਾ ਗਿਆ ਹੈ।” ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀਆਰਪੀਸੀ ਦੀ ਧਾਰਾ 174 ਤਹਿਤ ਕੇਸ ਦਰਜ ਕੀਤਾ ਗਿਆ ਹੈ।

Add a Comment

Your email address will not be published. Required fields are marked *