‘ਜੈ ਸੀਆ ਰਾਮ’ ਦਾ ਨਾਅਰਾ ਲਗਾ ਅਧਿਆਪਕ ਦੇ ਲਾਇਆ ਪੈਰੀਂ ਹੱਥ

ਬ੍ਰਿਟੇਨ- ਹਾਲ ਹੀ ‘ਚ ਇੰਗਲੈਂਡ ਦੀ ਲੈਸਟਰ ਯੂਨੀਵਰਸਿਟੀ ‘ਚ ਆਯੋਜਿਤ ਕਨਵੋਕੇਸ਼ਨ ਸਮਾਰੋਹ ‘ਚ ਇਕ ਵਿਦਿਆਰਥੀ ਨੇ ਅਜਿਹਾ ਕੁਝ ਕੀਤਾ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇਕ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਭਾਰਤੀ ਵਿਦਿਆਰਥੀ ਕਨਵੋਕੇਸ਼ਨ ਸਮਾਰੋਹ ਦੌਰਾਨ ‘ਜੈ ਸੀਆ ਰਾਮ’ ਦਾ ਨਾਅਰਾ ਲਗਾਉਂਦਾ ਨਜ਼ਰ ਆ ਰਿਹਾ ਹੈ। 

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਭਾਰਤੀ ਵਿਦਿਆਰਥੀ ਕਨਵੋਕੇਸ਼ਨ ਦੌਰਾਨ ਤਾੜੀਆਂ ਦੀ ਗੜਗੜਾਹਟ ‘ਚ ਸਟੇਜ ‘ਤੇ ਚੜ੍ਹਦਾ ਹੈ ਅਤੇ ਚੜ੍ਹਦੇ ਹੀ ਉਹ ਉੱਚੀ ਆਵਾਜ਼ ਵਿਚ ‘ਜੈ ਸੀਆ ਰਾਮ’ ਦਾ ਨਾਅਰਾ ਲਗਾਉਂਦਾ ਹੈ। ਇਸ ਤੋਂ ਬਾਅਦ ਉਹ ਸਿੱਧਾ ਜਾ ਕੇ ਅਧਿਆਪਕ ਦੇ ਪੈਰਾਂ ਨੂੰ ਛੂਹ ਲੈਂਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲੜਕਾ ਬ੍ਰਿਟੇਨ ਦੀ ਲੈਸਟਰ ਯੂਨੀਵਰਸਿਟੀ ‘ਚ ਪੜ੍ਹਦਾ ਹੈ। 

ਇਸ ਸ਼ਾਨਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ MeghUpdates ਨਾਮ ਦੀ ਆਈਡੀ ਤੋਂ ਸਾਂਝਾ ਕੀਤਾ ਗਿਆ ਹੈ ਅਤੇ ਕੈਪਸ਼ਨ ਲਿਖਿਆ ਹੈ, ‘ਆਪਣੀਆਂ ਜੜ੍ਹਾਂ, ਕਦਰਾਂ-ਕੀਮਤਾਂ ਅਤੇ ਸੱਭਿਆਚਾਰ ‘ਤੇ ਮਾਣ ਕਰੋ। ਬ੍ਰਿਟੇਨ ਦੇ ਲੈਸਟਰ ਵਿੱਚ ਕਨਵੋਕੇਸ਼ਨ ਸਮਾਰੋਹ ਵਿੱਚ ਵਿਦਿਆਰਥੀ ਨੇ ਅਧਿਆਪਕ ਦੇ ਪੈਰੀਂ ਹੱਥ ਲਾਏ ਅਤੇ ‘ਜੈ ਸੀਆ ਰਾਮ’ ਦਾ ਨਾਅਰਾ ਲਾਇਆ।

Add a Comment

Your email address will not be published. Required fields are marked *