ਖ਼ਰਾਬ ਪ੍ਰਦਰਸ਼ਨ ਕਾਰਨ ਕਰੀਬ 1100 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢੇਗਾ ਬਾਹਰ

ਨਵੀਂ ਦਿੱਲੀ : ਈ-ਕਾਮਰਸ ਕੰਪਨੀ ਫਲਿੱਪਕਾਰਟ ਖ਼ਰਾਬ ਪ੍ਰਦਰਸ਼ਨ ਦੇ ਆਧਾਰ ‘ਤੇ ਕਰੀਬ 1,100 ਲੋਕਾਂ ਨੂੰ ਨੌਕਰੀ ਤੋਂ ਕੱਢ ਸਕਦੀ ਹੈ। ਇਸ ਗੱਲ ਦੀ ਇਹ ਜਾਣਕਾਰੀ ਇਸ ਮਾਮਲੇ ਨਾਲ ਜੁੜੇ ਸੂਤਰਾਂ ਵਲੋਂ ਦਿੱਤੀ ਗਈ ਹੈ। ਵਾਲਮਾਰਟ ਸਮੂਹ ਦੀ ਕੰਪਨੀ ਫਲਿੱਪਕਾਰਟ ਪਿਛਲੇ ਸਾਲ ਕੀਤੇ ਗਏ ਕੰਮ ਦੇ ਆਧਾਰ ‘ਤੇ ਜਨਵਰੀ ਤੋਂ ਫਰਵਰੀ ਦਰਮਿਆਨ ਕਰਮਚਾਰੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਦੀ ਹੈ।

ਇੱਕ ਸੂਤਰ ਦੇ ਅਨੁਸਾਰ, “ਸਾਲ 2023 ਲਈ ਪ੍ਰਦਰਸ਼ਨ ਮੁਲਾਂਕਣ ਖ਼ਤਮ ਹੋਣ ਤੋਂ ਬਾਅਦ ਕੁੱਲ ਕਰਮਚਾਰੀਆਂ ਦੇ ਲਗਭਗ ਪੰਜ ਫ਼ੀਸਦੀ ਨੂੰ ਨੌਕਰੀ ਤੋਂ ਕੱਢ ਸਕਦੀ ਹੈ। ਮੁਲਾਂਕਣ ਦਾ ਕੰਮ ਜਨਵਰੀ ਵਿੱਚ ਸ਼ੁਰੂ ਹੋਇਆ ਸੀ ਅਤੇ ਲਗਭਗ ਕੁਝ ਹੋਰ ਹਫ਼ਤਿਆਂ ਤੱਕ ਜਾਰੀ ਰਹੇਗਾ।” ਇਕ ਹੋਰ ਸੂਤਰ ਨੇ ਕਿਹਾ ਕਿ ਫਲਿੱਪਕਾਰਟ ਦੇ ਲਗਭਗ 22,000 ਕਰਮਚਾਰੀ ਹਨ ਅਤੇ ਪ੍ਰਦਰਸ਼ਨ ਮੁਲਾਂਕਣ ਦੇ ਨਤੀਜੇ ਵਜੋਂ ਲਗਭਗ 1,100 ਲੋਕ ਕੰਪਨੀ ਛੱਡ ਸਕਦੇ ਹਨ। ਇਸ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਲਈ ਫਲਿੱਪਕਾਰਟ ਨੂੰ ਇੱਕ ਈ-ਮੇਲ ਭੇਜਿਆ ਗਿਆ ਸੀ ਪਰ ਅਜੇ ਤੱਕ ਉਸ ਦੀ ਤਰਫ ਤੋਂ ਕੋਈ ਜਵਾਬ ਨਹੀਂ ਆਇਆ ਹੈ।

Add a Comment

Your email address will not be published. Required fields are marked *