ਵੀਜ਼ਾ ਮਿਲਣ ’ਚ ਦੇਰੀ ਕਾਰਨ ਇੰਗਲੈਂਡ ਪਰਤਿਆ ਸਪਿਨਰ ਬਸ਼ੀਰ

 ਭਾਰਤ ਤੇ ਇੰਗਲੈਂਡ ਵਿਚਾਲੇ ਟੈਸਟ ਲੜੀ ਤੋਂ ਪਹਿਲਾਂ ਇੰਗਲੈਂਡ ਦੇ ਆਫ ਸਪਿਨਰ ਸ਼ੋਏਬ ਬਸ਼ੀਰ ਨੂੰ ਭਾਰਤ ਦਾ ਵੀਜ਼ਾ ਮਿਲਣ ਵਿਚ ਦੇਰੀ ਨਾਲ ਵੱਡਾ ਵਿਵਾਦ ਪੈਦਾ ਹੋ ਗਿਆ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਇਸ ਨੂੰ ਨਿਰਾਸ਼ਾਜਨਕ ਦੱਸਿਆ ਜਦਕਿ ਬ੍ਰਿਟਿਸ਼ ਸਰਕਾਰ ਦੇ ਬੁਲਾਰੇ ਨੇ ਇਸ ਨੌਜਵਾਨ ਖਿਡਾਰੀ ਦੇ ਨਾਲ ਉਚਿਤ ਵਰਤਾਓ ਦੀ ਮੰਗ ਕੀਤੀ।

20 ਸਾਲ ਦਾ ਆਫ ਸਪਿਨਰ ਬਸ਼ੀਰ ਇੰਗਲਿਸ਼ ਕਾਊਂਟੀ ਟੀਮ ਸਮਰਸੈੱਟ ਲਈ ਖੇਡਦਾ ਹੈ। ਉਹ ਆਬੂਧਾਬੀ ਵਿਚ ਟੀਮ ਦੇ ਨਾਲ ਸੀ ਪਰ ਵੀਜ਼ਾ ਨਾ ਮਿਲਣ ਕਾਰਨ ਭਾਰਤ ਨਹੀਂ ਪਹੁੰਚ ਸਕਿਆ। ਬਸ਼ੀਰ ਪਾਕਿਸਤਾਨੀ ਮੂਲ ਦਾ ਹੈ। ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 6 ਮੈਚਾਂ ਵਿਚ ਸਿਰਫ 10 ਵਿਕਟਾਂ ਲੈਣ ਵਾਲੇ ਬਜ਼ੀਰ ਦੀ ਚੋਣ ਹੈਰਾਨੀ ਦਾ ਸਬੱਬ ਰਿਹਾ। ਉਹ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਪਹਿਲੇ ਟੈਸਟ ਵਿਚ ਟੀਮ ਵਿਚ ਜਗ੍ਹਾ ਬਣਾਉਣ ਦਾ ਦਾਅਵੇਦਾਰ ਨਹੀਂ ਸੀ।

Add a Comment

Your email address will not be published. Required fields are marked *