ਇਟਲੀ ‘ਚ ਅਯੁੱਧਿਆ ਰਾਮ ਲੱਲਾ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਸ਼ਰਧਾਪੂਰਵਕ ਮਨਾਇਆ

ਰੋਮ : ਇਟਲੀ ਦੇ ਸ੍ਰੀ ਦੁਰਗਿਆਣਾ ਮੰਦਿਰ ਕਸਤਲਵੇਰ ਦੇ ਕਿਰਮੋਨਾ ਵਿਚ 1 ਜਨਵਰੀ ਤੋਂ ਲਗਾਤਾਰ ਰਾਮਾਇਣ ਪਾਠ ਚੱਲ ਰਹੇ ਸਨ ਅਤੇ 22 ਜਨਵਰੀ ਨੂੰ ਸੰਗਤਾਂ ਵੱਲੋਂ ਪੂਰੇ ਸਾਨੌ-ਸ਼ੋਕਤ ਨਾਲ ਪ੍ਰਾਣ ਪ੍ਰਤੀਸ਼ਠਾ ਸਮਾਗਮ ਕਰਵਾਏ ਗਏ ਜਿੰਨ੍ਹਾਂ ਵਿਚ ਭਾਰਤੀ ਅਤੇ ਇਟਾਲੀਅਨ ਭਾਈਚਾਰੇ ਨੇ ਵੀ ਸ਼ਿਰਕਤ ਕੀਤੀ। ਸ਼ਹਿਰ ਦੀ ਮੇਅਰ ਵੱਲੋਂ ਖ਼ਾਸ ਸੁਨੇਹੇ ਰਾਹੀਂ ਸੰਗਤਾਂ ਨੂੰ ਵਧਾਈ ਦਿੱਤੀ ਗਈ।

ਇਸ ਮੌਕੇ ਦੀਵਾਲੀ ਦੀ ਤਰ੍ਹਾਂ ਦੀਵੇ ਜਗਾਏ ਗਏ ਅਤੇ ਸ਼ਾਨਦਾਰ ਲਾਈਟਿੰਗ ਕਰਕੇ ਮੰਦਿਰ ਨੂੰ ਖ਼ੂਬ ਸਜਾਇਆ ਗਿਆ। ਸ੍ਰੀ ਦੁਰਗਿਆਣਾ ਭਜਨ ਮੰਡਲੀ ਵੱਲੋਂ ਰਾਮ ਗੁਣਗਾਣ ਕੀਤਾ ਗਿਆ ਅਤੇ ਭਗਤਾਂ ਵੱਲੋਂ ਉਤਸ਼ਾਹਪੂਰਵਕ ਹਾਜ਼ਰੀ ਲਗਵਾਈ ਗਈ। ਬੀ. ਜੇ. ਪੀ. ਇਟਲੀ ਅਤੇ ਸਮੁੱਚੀ ਦੁਰਗਿਆਣਾ ਮੰਦਿਰ ਕਮੇਟੀ ਵੱਲੋਂ ਸੰਗਤਾਂ ਦਾ ਧੰਨਵਾਦ ਅਤੇ ਵਿਸ਼ੇਸ਼ ਸਟਾਲਾਂ ਦਾ ਪ੍ਰਬੰਧ ਵੀ ਕੀਤਾ ਗਿਆ।

Add a Comment

Your email address will not be published. Required fields are marked *