ਸੈਂਸਰ ਬੋਰਡ ਨੇ ਚਲਾਈ ਰਿਤਿਕ-ਦੀਪਿਕਾ ਦੀ ‘ਫਾਈਟਰ’ ’ਤੇ ਕੈਂਚੀ

ਮੁੰਬਈ – ਦੀਪਿਕਾ ਪਾਦੂਕੋਣ ਤੇ ਰਿਤਿਕ ਰੌਸ਼ਨ ਦੀ ਫ਼ਿਲਮ ‘ਫਾਈਟਰ’ ਰਿਲੀਜ਼ ਲਈ ਤਿਆਰ ਹੈ। ਰਿਲੀਜ਼ ਤੋਂ ਪਹਿਲਾਂ ਫ਼ਿਲਮ ਨੂੰ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਯਾਨੀ CBFC ਤੋਂ UA ਸਰਟੀਫਿਕੇਟ ਵੀ ਮਿਲ ਚੁੱਕਾ ਹੈ। ਬੋਰਡ ਨੇ ਫ਼ਿਲਮ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹਾਲਾਂਕਿ ਉਨ੍ਹਾਂ ਨੇ ਕੁਝ ਮਾਡੀਫਿਕੇਸ਼ਨਜ਼ ਲਈ ਕਿਹਾ ਹੈ ਤੇ ਨਾਲ ਹੀ ਜਿਹੜੇ ਜ਼ਿਆਦਾ ਸੈਕਸੁਅਲ ਵਿਜ਼ੁਅਲਜ਼ ਹਨ, ਉਨ੍ਹਾਂ ਨੂੰ ਹਟਾਉਣ ਲਈ ਕਿਹਾ ਹੈ।

ਰਿਪੋਰਟ ਅਨੁਸਾਰ CBFC ਨੇ ਸੈਕਸੁਅਲ ਵਿਜ਼ੂਅਲਜ਼ ਨੂੰ ਹਟਾਉਣ ਤੇ ਇਕ ਅਪਮਾਨਜਨਕ ਸ਼ਬਦ ਨੂੰ ਮਿਊਟ ਕਰਨ ਦੀ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਬੋਰਡ ਨੇ ਸਿਗਰਟਨੋਸ਼ੀ ਵਿਰੋਧੀ ਸੰਦੇਸ਼ ਹਿੰਦੀ ’ਚ ਵੀ ਸ਼ਾਮਲ ਕਰਨ ਲਈ ਕਿਹਾ ਹੈ। ਇਨ੍ਹਾਂ ਤਬਦੀਲੀਆਂ ਤੋਂ ਬਾਅਦ ਫ਼ਿਲਮ ਨੂੰ 19 ਜਨਵਰੀ ਨੂੰ UA ਸਰਟੀਫਿਕੇਟ ਦਿੱਤਾ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦਾ ਰਨਟਾਈਮ 2 ਘੰਟੇ 46 ਮਿੰਟ ਹੈ। ਦੀਪਿਕਾ, ਰਿਤਿਕ ਤੇ ਅਨਿਲ ਕਪੂਰ ਸਟਾਰਰ ਫ਼ਿਲਮ ‘ਫਾਈਟਰ’ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰ ਰਹੇ ਹਨ। ਇਸ ’ਚ ਤਿੰਨੇ ਸਿਤਾਰੇ ਏਅਰਫੋਰਸ ਅਫ਼ਸਰ ਦੀ ਭੂਮਿਕਾ ’ਚ ਨਜ਼ਰ ਆਉਣਗੇ।

ਟਰੇਡ ਐਨਾਲਿਸਟ ਤਰਣ ਆਦਰਸ਼ ਦੀ ਰਿਪੋਰਟ ਮੁਤਾਬਕ ‘ਫਾਈਟਰ’ ਦੀ ਐਡਵਾਂਸ ਬੁਕਿੰਗ ਪਹਿਲੇ ਦਿਨ 2 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਖ਼ਬਰ ਲਿਖੇ ਜਾਣ ਤੱਕ ਭਾਰਤ ’ਚ ਪਹਿਲੇ ਦਿਨ ‘ਫਾਈਟਰ’ ਦੀਆਂ 88,190 ਟਿਕਟਾਂ ਵਿੱਕ ਚੁੱਕੀਆਂ ਹਨ। ਦਿੱਲੀ, ਮਹਾਰਾਸ਼ਟਰ, ਯੂ. ਪੀ., ਤੇਲੰਗਾਨਾ, ਕਰਨਾਟਕ ’ਚ ਸਭ ਤੋਂ ਵੱਧ ਟਿਕਟਾਂ ਵਿਕੀਆਂ ਹਨ। ਫ਼ਿਲਮ ਜਲਦ ਹੀ ਐਡਵਾਂਸ ਟਿਕਟਾਂ ’ਚ 3 ਕਰੋੜ ਰੁਪਏ ਨੂੰ ਛੂਹ ਲਵੇਗੀ।

Add a Comment

Your email address will not be published. Required fields are marked *