ਸਦੀਆਂ ਤੱਕ ਇੰਝ ਹੀ ਖੜ੍ਹਾ ਰਹੇਗਾ ਭਗਵਾਨ ਸ਼੍ਰੀ ਰਾਮ ਦਾ ਇਹ ਮੰਦਰ

ਨਵੀਂ ਦਿੱਲੀ – ਅਯੁੱਧਿਆ ਦੇ ਵਿਸ਼ਾਲ ਰਾਮ ਮੰਦਿਰ ਵਿੱਚ ਅੱਜ ਰਾਮਲਲਾ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਸੰਪਨ ਹੋ ਗਿਆ ਹੈ। ਇਹ ਮੰਦਰ ਸਿਰਫ਼ ਪੂਜਾ ਸਥਾਨ ਹੀ ਨਹੀਂ ਹੈ, ਸਗੋਂ ਇਹ ਪ੍ਰਾਚੀਨ ਵਿਸ਼ਵਾਸ ਅਤੇ ਆਧੁਨਿਕ ਵਿਗਿਆਨ ਦਾ ਸੁਮੇਲ ਵੀ ਹੈ। ਰਾਮ ਮੰਦਰ ਆਧੁਨਿਕ ਇੰਜੀਨੀਅਰਿੰਗ ਦਾ ਚਮਤਕਾਰ ਦਰਸਾਉਂਦਾ ਹੈ। ਇਸ ਨੂੰ ਇੰਨੀ ਤਾਕਤ ਦਿੱਤੀ ਗਈ ਹੈ ਕਿ ਇਹ ਤੇਜ਼ ਭੁਚਾਲਾਂ ਅਤੇ ਭਿਆਨਕ ਹੜ੍ਹਾਂ ਨੂੰ ਆਸਾਨੀ ਨਾਲ ਝੱਲ ਸਕਦਾ ਹੈ। ਇਸ ਦੇ ਨਾਲ ਹੀ, ਅਯੁੱਧਿਆ ਦਾ ਇਹ ਬ੍ਰਹਮ ਰਾਮ ਮੰਦਰ 1,000 ਸਾਲਾਂ ਤੱਕ ਮਜ਼ਬੂਤੀ ਨਾਲ ਖੜ੍ਹਾ ਰਹਿਣ ਵਾਲਾ ਹੈ। ਇਹ ਲਾਰਸਨ ਐਂਡ ਟਰਬੋ ਵਲੋਂ ਬਣਾਏ ਆਧੁਨਿਕ ਪਲਾਨ ਅਤੇ ਨਿਰਮਾਣ ਤਕਨੀਕ ਦਾ ਨਤੀਜਾ ਹੈ ਇਹ ਰਾਮ ਮੰਦਿਰ। 

ਰਾਮ ਮੰਦਰ ਦਾ ਡਿਜ਼ਾਇਨ ਪਰੰਪਰਾਗਤ ਨਗਾਰਾ ਆਰਕੀਟੈਕਚਰਲ ਸ਼ੈਲੀ ਤੋਂ ਪ੍ਰਭਾਵਿਤ ਹੈ ਜਿਸ ਵਿੱਚ 360 ਥੰਮ੍ਹ ਲਗਾਏ ਗਏ ਹਨ। ਇਹ ਮੰਦਰ ਪੂਰੀ ਤਰ੍ਹਾਂ ਪੱਥਰ ਦਾ ਬਣਿਆ ਹੋਇਆ ਹੈ, ਜਿਸ ਵਿਚ ਆਧੁਨਿਕ ਲੋਹੇ, ਸਟੀਲ ਅਤੇ ਇੱਥੋਂ ਤਕ ਕਿ ਸੀਮਿੰਟ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਮੰਦਰ ਨੂੰ ਭੂਚਾਲ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਇਹ ਜਾਣਿਆ ਜਾਂਦਾ ਹੈ ਕਿ ਹੋਰ ਸਮੱਗਰੀਆਂ ਦੇ ਮੁਕਾਬਲੇ, ਪੱਥਰ ਦੀ ਉਮਰ ਲੰਬੀ ਅਤੇ ਟਿਕਾਊ ਹੁੰਦੀ ਹੈ। ਇਹੀ ਕਾਰਨ ਮੰਨਿਆ ਜਾਂਦਾ ਹੈ ਕਿ ਸੈਂਕੜੇ ਸਾਲ ਪੁਰਾਣੇ ਕਈ ਮੰਦਰ ਅੱਜ ਵੀ ਸੁਰੱਖਿਅਤ ਹਨ।

Add a Comment

Your email address will not be published. Required fields are marked *