ਸ਼ਰਾਬ ਪੀਣ ਕਾਰਨ ਹਸਪਤਾਲ ਪਹੁੰਚਿਆ ਮੈਕਸਵੈੱਲ

ਮੈਲਬੌਰਨ : ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਨਾਲ ਜੁੜੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਪਿਛਲੇ ਹਫਤੇ ਐਡੀਲੇਡ ਵਿੱਚ ਦੇਰ ਰਾਤ ਪਾਰਟੀ ਕਰਨ ਤੋਂ ਬਾਅਦ ਹਸਪਤਾਲ ਲਿਜਾਣਾ ਪਿਆ ਸੀ। ਮੈਕਸਵੈੱਲ ਸ਼ਰਾਬ ਪੀ ਰਿਹਾ ਸੀ ਤੇ ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਬ੍ਰੈਟ ਲੀ ਦੀ ਮੌਜੂਦਗੀ ਵਾਲੇ ਬੈਂਡ ‘ਸਿਕਸ ਐਂਡ ਆਊਟ’ ਦਾ ਕੰਸਰਟ ਦੇਖ ਰਹੇ ਸਨ  ਪਰ ਉਦੋਂ ਹੀ ਉਸ ਦੀ ਤਬੀਅਤ ਵਿਗੜ ਗਈ। ਸੀ. ਏ. ਨੇ ਕਿਹਾ ਹੈ ਕਿ ਉਹ ਮੈਕਸਵੈੱਲ ਨਾਲ ਜੁੜੀ ਘਟਨਾ ਤੋਂ ਜਾਣੂ ਹੈ। ਇਸ ਆਲਰਾਊਂਡਰ ਨੇ ਪਿਛਲੇ ਸਾਲ ਅਕਤੂਬਰ-ਨਵੰਬਰ ‘ਚ ਭਾਰਤ ‘ਚ ਹੋਏ ਵਿਸ਼ਵ ਕੱਪ ‘ਚ ਆਸਟ੍ਰੇਲੀਆ ਦੀ ਖਿਤਾਬੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ।

CA ਨੇ ਇਕ ਬਿਆਨ ‘ਚ ਕਿਹਾ, ”ਕ੍ਰਿਕਟ ਆਸਟ੍ਰੇਲੀਆ ਐਡੀਲੇਡ ‘ਚ ਗਲੇਨ ਮੈਕਸਵੈੱਲ ਨਾਲ ਹਫਤੇ ਦੇ ਅੰਤ ‘ਚ ਹੋਈ ਘਟਨਾ ਤੋਂ ਜਾਣੂ ਹੈ ਅਤੇ ਹੋਰ ਜਾਣਕਾਰੀ ਮੰਗ ਰਿਹਾ ਹੈ। ਪਿਛਲੇ ਹਫਤੇ ਫਾਈਨਲ ‘ਚ ਜਗ੍ਹਾ ਬਣਾਉਣ ‘ਚ ਅਸਫਲ ਰਹਿਣ ਤੋਂ ਬਾਅਦ ਬਿਗ ਬੈਸ਼ ਲੀਗ ਦੀ ਟੀਮ ਮੈਲਬੋਰਨ ਸਟਾਰਸ ਦੀ ਕਪਤਾਨੀ ਛੱਡਣ ਵਾਲੇ ਮੈਕਸਵੈੱਲ ਨੂੰ ਵੈਸਟਇੰਡੀਜ਼ ਖਿਲਾਫ 2 ਤੋਂ 6 ਫਰਵਰੀ ਤੱਕ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਦੀ 13 ਮੈਂਬਰੀ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਸੀ. ਏ. ਨੇ ਕਿਹਾ, ‘ਇਹ ਉਸ ਨੂੰ ਵਨਡੇ ਟੀਮ ‘ਚ ਜਗ੍ਹਾ ਨਾ ਦੇਣ ਨਾਲ ਸਬੰਧਤ ਨਹੀਂ ਹੈ। ਇਹ ਫੈਸਲਾ BBL ਤੋਂ ਬਾਅਦ ਅਤੇ ਉਸਦੀ ਨਿੱਜੀ ਪ੍ਰਬੰਧਨ ਯੋਜਨਾ ਦੇ ਅਧਾਰ ‘ਤੇ ਲਿਆ ਗਿਆ ਸੀ। ਮੈਕਸਵੈੱਲ ਦੇ ਟੀ-20 ਸੀਰੀਜ਼ ਲਈ ਵਾਪਸੀ ਦੀ ਉਮੀਦ ਹੈ। ਇਸ ਸਮੇਂ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ। ਮੈਕਸਵੈੱਲ ਨੂੰ ਥੋੜ੍ਹੇ ਸਮੇਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਸ ਨੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ।

Add a Comment

Your email address will not be published. Required fields are marked *