ਯੂਟਿਊਬ ’ਤੇ ਧੁੰਮਾਂ ਪਾ ਰਿਹਾ ‘ਵਾਰਨਿੰਗ 2’ ਫ਼ਿਲਮ ਦਾ ਗੀਤ ‘ਡੈੱਡ’

ਪੰਜਾਬੀ ਫ਼ਿਲਮ ‘ਵਾਰਨਿੰਗ 2’ ਦਾ ਦੂਜਾ ਗੀਤ ਯੂਟਿਊਬ ’ਤੇ ਧੁੰਮਾਂ ਪਾ ਰਿਹਾ ਹੈ, ਜਿਸ ਦਾ ਨਾਂ ਹੈ ‘ਡੈੱਡ’। ਇਹ ਗੀਤ ਯੂਟਿਊਬ ’ਤੇ ਸਾਰੇਗਾਮਾ ਪੰਜਾਬੀ ਦੇ ਚੈਨਲ ’ਤੇ ਰਿਲੀਜ਼ ਹੋਇਆ ਹੈ। ਗੀਤ ਨੂੰ 2.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਨੂੰ ਆਵਾਜ਼ ਗਿੱਪੀ ਗਰੇਵਾਲ ਨੇ ਦਿੱਤੀ ਹੈ, ਜਿਸ ’ਚ ਗਿੱਪੀ ਨਾਲ ਫ਼ਿਲਮ ਦੇ ਬਾਕੀ ਸਿਤਾਰੇ ਵੀ ਦੇਖਣ ਨੂੰ ਮਿਲ ਰਹੇ ਹਨ। ਗੀਤ ਨੂੰ ਸੰਗੀਤ ਮੈਡ ਮਿਕਸ ਨੇ ਦਿੱਤਾ ਹੈ, ਜਿਸ ਦੇ ਬੋਲ ਜੇ. ਪੀ. 47 ਵਲੋਂ ਲਿਖੇ ਗਏ ਹਨ।

ਫ਼ਿਲਮ ਦੀ ਗੱਲ ਕਰੀਏ ਤਾਂ ਇਸ ’ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ, ਜੈਸਮੀਨ ਭਸੀਨ, ਰਘਵੀਰ ਬੋਲੀ, ਧੀਰਜ ਕੁਮਾਰ ਤੇ ਜੱਗੀ ਸਿੰਘ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ’ਚ ਹਨ। ਇਸ ਫ਼ਿਲਮ ਨੂੰ ਅਮਰ ਹੁੰਦਲ ਵਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਗਿੱਪੀ ਗਰੇਵਾਲ ਵਲੋਂ ਲਿਖੀ ਤੇ ਪ੍ਰੋਡਿਊਸ ਕੀਤੀ ਗਈ ਹੈ। ਵਿਕਰਮ ਮਹਿਰਾ, ਸਿਧਾਰਥ ਆਨੰਦ ਕੁਮਾਰ, ਭਾਨਾ ਐੱਲ. ਏ., ਵਿਨੋਦ ਅਸਵਾਲ ਤੇ ਸਾਹਿਲ ਸ਼ਰਮਾ ਵੀ ਇਸ ਫ਼ਿਲਮ ਦੇ ਪ੍ਰੋਡਿਊਸਰ ਹਨ। ਦੁਨੀਆ ਭਰ ’ਚ ਇਹ ਫ਼ਿਲਮ 2 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Add a Comment

Your email address will not be published. Required fields are marked *