ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਪਟਾਕਿਆਂ ਦੀ ਮੰਗ ‘ਚ ਹੋਇਆ ਵਾਧਾ

 ਅਯੁੱਧਿਆਧਾਮ ਵਿਚ ਸ਼੍ਰੀ ਰਾਮ ਜਨਮ ਭੂਮੀ ਕੰਪਲੈਕਸ ਵਿਚ ਬਣੇ ਸ਼੍ਰੀ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਦੇਸ਼ ਭਰ ਵਿਚ ਅਨੌਖਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਭਰ ਵਿਚ ਮੌਜੂਦ ਭਗਵਾਨ ਰਾਮ ਦੇ ਭਗਤ ਆਪਣੀ ਹਿੱਸੇਦਾਰੀ ਪਾਉਣ ਤੇ ਇਸ ਇਤਿਹਾਸਕ ਪਲ ਨੂੰ ਯਾਦਗਾਰ ਬਣਾਉਣ ਲਈ ਆਪਣੇ-ਆਪਣੇ ਢੰਗ ਨਾਲ ਆਪਣੀ ਸ਼ਰਧਾ ਦਿਖਾ ਰਹੇ ਹਨ। ਸ਼੍ਰੀ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਜਸ਼ਨ ਮਨਾਉਣ ਲਈ ਲੋਕਾਂ ਵਲੋਂ ਆਤਿਸ਼ਬਾਜ਼ੀ ਦੀ ਜ਼ਿਆਦਾ ਮੰਗ ਕੀਤੀ ਜਾ ਰਹੀ ਹੈ।

ਉਦਯੋਗਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਾਮਿਲਨਾਡੂ ਦੇ ਸਿਵਾਕਾਸੀ ਸ਼ਹਿਰ ਦੇ ਵਪਾਰੀਆਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਕੱਲੇ ਉੱਤਰੀ ਭਾਰਤ ਤੋਂ ਪਟਾਕਿਆਂ ਦੀ ਮੰਗ ‘ਚ 20 ਤੋਂ 30 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ‘ਚ 90 ਫ਼ੀਸਦੀ ਪਟਾਕੇ ਸਿਰਫ਼ ਸ਼ਿਵਕਾਸ਼ੀ ‘ਚ ਹੀ ਬਣਾਏ ਜਾਂਦੇ ਹਨ। ਸਮਾਰੋਹ ਦੇ ਮੌਕੇ ਪਟਾਕਿਆਂ ਦੀ ਕੀਤੀ ਜਾ ਰਹੀ ਭਾਰੀ ਮੰਗ ਦੇ ਬਾਵਜੂਦ ਨਿਰਮਾਤਾਵਾਂ ਨੂੰ ਭਰੋਸਾ ਨਹੀਂ ਕਿ ਇਸ ਖ਼ਾਸ ਮੌਕੇ ‘ਤੇ ਪਟਾਕਿਆਂ ਦੀ ਵਿਕਰੀ ਬਹੁਤ ਜ਼ਿਆਦਾ ਹੋਵੇਗੀ। ਇਸ ਦਾ ਕਾਰਨ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਮੌਸਮ ਕਾਰਨ ਉਨ੍ਹਾਂ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ।

ਦੱਸ ਦੇਈਏ ਕਿ ਤਾਮਿਲਨਾਡੂ ਵਿੱਚ ਪਏ ਮੀਂਹ ਅਤੇ ਤੂਫਾਨ ਕਾਰਨ ਪਟਾਕਿਆਂ ਦਾ ਲੋੜੀਂਦੀ ਮਾਤਰਾ ਵਿੱਚ ਉਤਪਾਦਨ ਨਹੀਂ ਹੋ ਸਕਿਆ। ਦੂਜੇ ਪਾਸੇ ਉੱਤਰੀ ਭਾਰਤ ਤੋਂ ਵੀ ਪਟਾਕਿਆਂ ਦੀ ਬਹੁਤ ਮੰਗ ਕੀਤੀ ਜਾ ਰਹੀ ਹੈ ਪਰ ਮੀਂਹ ਕਾਰਨ ਇਹ ਵਿਕਰੀ ਵਿੱਚ ਤਬਦੀਲ ਨਹੀਂ ਹੋ ਰਿਹਾ। ਸ਼ਿਵਾਕਾਸੀ ਵਿੱਚ ਰਹਿਣ ਵਾਲੇ ਲੋਕ ਭਾਰਤ ਦੇ ਤਿਉਹਾਰਾਂ ਦੇ ਮੌਸਮ ਵਿੱਚ ਖ਼ਾਸ ਯੋਗਦਾਨ ਪਾਉਂਦੇ ਹਨ। ਉੱਥੇ ਪਟਾਕਿਆਂ ਦਾ ਕਾਰੋਬਾਰ ਲਗਭਗ 3 ਲੱਖ ਲੋਕਾਂ ਨੂੰ ਸਿੱਧੇ ਅਤੇ 5 ਲੱਖ ਲੋਕਾਂ ਨੂੰ ਅਸਿੱਧੇ ਤੌਰ ‘ਤੇ ਰੁਜ਼ਗਾਰ ਪ੍ਰਦਾਨ ਕਰਦਾ ਹੈ।

ਤਾਮਿਲਨਾਡੂ ਦੇ ਵਿਰੂਦੂਨਗਰ ਜ਼ਿਲ੍ਹੇ ਵਿੱਚ 1,175 ਪਟਾਕੇ ਚਲਾਉਣ ਵਾਲੀਆਂ ਇਕਾਈਆਂ ਹਨ। ਉਦਯੋਗ ਦਾ ਅੰਦਾਜ਼ਾ ਹੈ ਕਿ ਕੋਵਿਡ ਤੋਂ ਪਹਿਲਾਂ, ਸਿਵਾਕਾਸ਼ੀ ਦੀ ਪਟਾਕਾ ਉਦਯੋਗ ਦੀ ਕੀਮਤ ਲਗਭਗ 3,000 ਕਰੋੜ ਰੁਪਏ ਸੀ, ਜੋ ਹੁਣ ਘਟ ਕੇ ਸਿਰਫ਼ 2,000 ਕਰੋੜ ਰੁਪਏ ਰਹਿ ਗਈ ਹੈ। ਪਟਾਕਿਆਂ ਦਾ ਉਤਪਾਦਨ ਪ੍ਰਭਾਵਿਤ ਹੋਣ ਕਾਰਨ ਵਪਾਰੀ ਬੇਵਸ ਹੋ ਰਹੇ ਹਨ। ਬਰਸਾਤ ਕਾਰਨ ਉਹਨਾਂ ਦਾ ਸਾਰਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।

Add a Comment

Your email address will not be published. Required fields are marked *