ਆਰਥਰ, ਬ੍ਰਾਡਬਰਨ ਤੇ ਪੁਟਿਕ ਨੇ PCB ’ਚ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਕਰਾਚੀ–ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸਦੀ ਪੁਸ਼ਟੀ ਕੀਤੀ ਹੈ ਕਿ ਵਿਦੇਸ਼ੀ ਕੋਚ ਮਿਕੀ ਆਰਥਰ, ਗ੍ਰਾਂਟ ਬ੍ਰਾਡਬਰਨ ਤੇ ਐਂਡ੍ਰਿਊ ਪੁਟਿਕ ਨੇ ਰਾਸ਼ਟਰੀ ਟੀਮ ਤੇ ਬੋਰਡ ਦੇ ਨਾਲ ਆਪਣੇ-ਆਪਣੇ ਅਹੁਦਿਆ ਤੋਂ ਅਸਤੀਫਾ ਦੇ ਦਿੱਤਾ ਹੈ। ਭਾਰਤ ਵਿਚ 50 ਓਵਰਾਂ ਦੇ ਵਿਸ਼ਵ ਕੱਪ ਤੋਂ ਬਾਅਦ ਉਨ੍ਹਾਂ ਦੇ ਪੋਰਟਫੋਲੀਓ ਵਿਚ ਬਦਲਾਅ ਕਰਕੇ ਉਨ੍ਹਾਂ ਨੂੰ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਜ਼ਿੰਮੇਵਾਰੀ ਸੌਂਪੀ ਗਈ ਸੀ।

ਇਨ੍ਹਾਂ ਤਿੰਨਾਂ ਦੇ ਨਾਲ ਗੇਂਦਬਾਜ਼ੀ ਕੋਚ ਮੋਰਨੋ ਮੋਰਕਲ ਭਾਰਤ ਵਿਚ ਵਿਸ਼ਵ ਕੱਪ ਵਿਚ ਪਾਕਿਸਤਾਨੀ ਟੀਮ ਦੇ ਨਾਲ ਸਨ। ਪਾਕਿਸਤਾਨ ਟੂਰਨਾਮੈਂਟ ਵਿਚ ਨਾਕਆਊਟ ਗੇੜ ਵਿਚ ਵੀ ਨਹੀਂ ਪਹੁੰਚ ਸਕਿਆ ਸੀ, ਜਿਸ ਤੋਂ ਬਾਅਦ ਪੀ. ਸੀ. ਬੀ. ਪ੍ਰਬੰਧ ਕਮੇਟੀ ਦੇ ਪ੍ਰਮੁੱਖ ਜਕਾ ਅਸ਼ਰਫ ਨੇ ਉਨ੍ਹਾਂ ਨੂੰ ਐੱਨ. ਸੀ. ਏ. ਭੇਜ ਦਿੱਤਾ ਸੀ। ਤਿੰਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਤੇ ਛੁੱਟੀ ਲੈ ਕੇ ਘਰ ਪਰਤ ਗਏ। ਮੋਰਕਲ ਨੇ ਵਿਸ਼ਵ ਕੱਪ ਦੇ ਤੁਰੰਤ ਬਾਅਦ ਅਸਤੀਫਾ ਦੇ ਦਿੱਤਾ ਸੀ। ਬੋਰਡ ਦੇ ਇਕ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਨੂੰ ਖੁਦ ਹੀ ਅਸਤੀਫਾ ਦੇਣ ਲਈ ਕਿਹਾ ਗਿਆ ਸੀ। ਕਰਾਰ ਦੇ ਤਹਿਤ ਜੇਕਰ ਪੀ. ਸੀ. ਬੀ. ਉਨ੍ਹਾਂ ਨੂੰ ਬਰਖਾਸਤ ਕਰਦਾ ਤਾਂ 6 ਮਹੀਨਿਆਂ ਦੀ ਤਨਖਾਹ ਦੇਣੀ ਪੈਂਦੀ।

Add a Comment

Your email address will not be published. Required fields are marked *