ਦਲੀਪ ਟਿਰਕੀ ਨੇ ਹਾਕੀ ਇੰਡੀਆ ਦੇ ਪ੍ਰਧਾਨ ਅਹੁਦੇ ਲਈ ਭਰੀ ਨਾਮਜ਼ਦਗੀ

ਨਵੀਂ ਦਿੱਲੀ, 18 ਸਤੰਬਰ- ਭਾਰਤ ਦੇ ਸਾਬਕਾ ਕਪਤਾਨ ਅਤੇ ਉਲੰਪੀਅਨ ਦਲੀਪ ਟਿਰਕੀ ਨੇ ਐਤਵਾਰ ਨੂੰ ਹਾਕੀ ਇੰਡੀਆ ਦੇ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ | ਨਾਮਜ਼ਦਗੀ ਪੱਤਰ ਜਮ੍ਹਾ ਕਰਨ ਦੇ ਬਾਅਦ ਟਿਰਕੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਇਸ ਖੇਡ ਨੂੰ ਨਵੀਂਆਂ ਉਚਾਈਆਂ ਤੱਕ ਪਹੁੰਚਾਉਣਾ ਹੈ | ਟਿਰਕੀ ਨੇ ਆਪਣੇ ਅਧਿਕਾਰਕ ਟਵਿੱਟਰ ਹੈਾਡਲ ‘ਤੇ ਲਿਖਿਆ, ਤੁਹਾਡੀਆਂ ਸ਼ੁਭਕਾਮਨਾਵਾਂ ਨਾਲ ਹਾਕੀ ਇੰਡੀਆ ਦੇ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਭਰੀ ਹੈ | ਮੈਂ ਭਾਰਤੀ ਹਾਕੀ ਨੂੰ ਨਵੀਂਆਂ ਉਚਾਈਆਂ ਤੱਕ ਪਹੁੰਚਾਉਣ ਲਈ ਵਚਨਬੱਧ ਹਾਂ | ਭਾਰਤੀ ਟੀਮ ਦੇ ਸਾਬਕਾ ਕਪਤਾਨ 44 ਸਾਲਾ ਟਿਰਕੀ ਨੂੰ ਬੀਜੂ ਜਨਤਾ ਦਲ ਦੇ ਉਮੀਦਵਾਰ ਦੇ ਰੂਪ ‘ਚ ਨਿਰਵਿਰੋਧ ਰਾਜ ਸਭਾ ਲਈ ਚੁਣਿਆ ਗਿਆ ਸੀ | ਵਰਤਮਾਨ ‘ਚ ਉਹ ਓਡੀਸ਼ਾ ਹਾਕੀ ਪ੍ਰੀਸ਼ਦ ਦੇ ਪ੍ਰਧਾਨ ਹਨ | ਟਿਰਕੀ 1998 ‘ਚ ਬੈਂਕਾਕ ਏਸ਼ੀਆਈ ਖੇਡਾਂ ‘ਚ ਸੋਨ ਅਤੇ 2012 ‘ਚ ਬੁਸਾਨ ਏਸ਼ੀਆਈ ਖੇਡਾਂ ‘ਚ ਚਾਂਦੀ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ | ਹਾਕੀ ਇੰਡੀਆ ਦੀ ਚੋਣ 9 ਅਕਤੂਬਰ ਨੂੰ ਹੋਣੀ ਹੈ |

Add a Comment

Your email address will not be published. Required fields are marked *