ਗੁਜਰਾਤ ’ਚ ਹੋਵੇਗਾ ਫਿਲਮਫੇਅਰ ਐਵਾਰਡ ਸਮਾਰੋਹ, ਕਾਂਗਰਸ ਨੇ ਕੀਤਾ ਵਿਰੋਧ

ਮੁੰਬਈ – ਮਹਾਰਾਸ਼ਟਰ ’ਚ ਵਿਰੋਧੀ ਧਿਰ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਰਵਾਇਤੀ ਸਥਾਨ ਮੁੰਬਈ ਦੀ ਬਜਾਏ ਗੁਜਰਾਤ ’ਚ ਫਿਲਮਫੇਅਰ ਐਵਾਰਡ ਸਮਾਰੋਹ ਦੀ ਮੇਜ਼ਬਾਨੀ ਇਸ ਸੂਬੇ ਦੀ ਰਾਜਧਾਨੀ ਦੇ ਮਹੱਤਵ ਨੂੰ ਘੱਟ ਕਰਨ ਅਤੇ ਫ਼ਿਲਮ ਉਦਯੋਗ ਨੂੰ ਬਾਹਰ ਲਿਜਾਣ ਦੀ ਕੋਸ਼ਿਸ਼ ਹੈ। ਐਵਾਰਡ ਸਮਾਰੋਹ ਦਾ 69ਵਾਂ ਐਡੀਸ਼ਨ ਗੁਜਰਾਤ ਟੂਰਿਜ਼ਮ ਦੇ ਸਹਿਯੋਗ ਨਾਲ 27 ਅਤੇ 28 ਜਨਵਰੀ ਨੂੰ ਗਾਂਧੀਨਗਰ ’ਚ ਆਯੋਜਿਤ ਕੀਤਾ ਜਾਵੇਗਾ।

ਮਹਾਰਾਸ਼ਟਰ ਕਾਂਗਰਸ ਦੇ ਨੇਤਾ ਵਿਜੇ ਵਡੇਟੀਵਾਰ ਨੇ ਕਿਹਾ ਕਿ ਬਾਲੀਵੁੱਡ ਅਤੇ ਮੁੰਬਈ ਵਿਚਾਲੇ ਅਟੁੱਟ ਰਿਸ਼ਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਫਿਲਮਫੇਅਰ ਐਵਾਰਡਜ਼ ਮੁੰਬਈ ਤੋਂ ਬਾਹਰ ਆਯੋਜਿਤ ਕਰਨ ਦਾ ਫੈਸਲਾ ‘ਮੁੰਬਈ ਦੀ ਮਹੱਤਤਾ ਨੂੰ ਘੱਟ ਕਰਨ ਅਤੇ ਫਿਲਮ ਇੰਡਸਟਰੀ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਹੈ।’

Add a Comment

Your email address will not be published. Required fields are marked *