ਫਲਾਈਟ ਦੇ ਪਖ਼ਾਨੇ ‘ਚ 1 ਘੰਟੇ ਤੱਕ ਯਾਤਰੀ ਦੇ ਅਟਕੇ ਰਹੇ ਸਾਹ

ਬੈਂਗਲੁਰੂ- ਮੁੰਬਈ ਤੋਂ ਬੈਂਗਲੁਰੂ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ ‘ਚ ਇਕ ਯਾਤਰੀ ਇਕ ਘੰਟੇ ਤੱਕ ਪਖ਼ਾਨੇ ਅੰਦਰ ਫਸਿਆ ਰਿਹਾ। ਉਡਾਣ ਦੌਰਾਨ ਦਰਵਾਜ਼ੇ ਦੇ ਲਾਕ ‘ਚ ਖਰਾਬੀ ਆਉਣ ਕਾਰਨ ਇਹ ਸਥਿਤੀ ਬਣੀ। ਦਰਅਸਲ ਮੰਗਲਵਾਰ ਤੜਕੇ 2 ਵਜੇ ਫਲਾਈਟ ਦੇ ਉਡਾਣ ਭਰਨ ਮਗਰੋਂ 14ਵੀਂ ਕਤਾਰ ‘ਚ ਬੈਠਾ ਇਕ ਯਾਤਰੀ ਟਾਇਲਟ ‘ਚ ਗਿਆ ਅਤੇ ਇਕ ਘੰਟੇ ਤੋਂ ਜ਼ਿਆਦਾ ਸਮੇਂ ਦੌਰਾਨ ਅੰਦਰ ਫਸਿਆ ਰਿਹਾ। ਓਧਰ ਸਪਾਈਸਜੈੱਟ ਨੇ ਦੱਸਿਆ ਕਿ ਯਾਤਰਾ ਦੌਰਾਨ ਸਾਡੇ ਚਾਲਕ ਦਲ ਨੇ ਯਾਤਰੀ ਨੂੰ ਮਦਦ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ।

ਏਅਰਲਾਈਨ ਦੇ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਇਕ ਬਿਆਨ ‘ਚ ਕਿਹਾ ਕਿ 16 ਜਨਵਰੀ ਨੂੰ ਇਕ ਯਾਤਰੀ ਬਦਕਿਸਮਤੀ ਨਾਲ ਮੁੰਬਈ ਤੋਂ ਬੈਂਗਲੁਰੂ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ ‘ਚ ਲਗਭਗ ਇਕ ਘੰਟੇ ਤਕ ਪਖ਼ਾਨੇ ਅੰਦਰ ਫਸ ਗਿਆ ਸੀ, ਜਦੋਂ ਪਖ਼ਾਨੇ ਦੇ ਲਾਕ ‘ਚ ਖਰਾਬੀ ਕਾਰਨ ਜਹਾਜ਼ ਹਵਾ ‘ਚ ਸੀ। ਸਾਰੀ ਯਾਤਰਾ ਦੌਰਾਨ ਸਾਡੇ ਅਮਲੇ ਨੇ ਯਾਤਰੀ ਨੂੰ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ। ਯਾਤਰੀ ਨੂੰ ਕਿਹਾ ਗਿਆ “ਸਰ ਅਸੀਂ ਦਰਵਾਜ਼ਾ ਖੋਲ੍ਹਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸੀਂ ਨਹੀਂ ਖੋਲ੍ਹ ਸਕੇ, ਘਬਰਾਓ ਨਾ। ਅਸੀਂ ਕੁਝ ਮਿੰਟਾਂ ‘ਚ ਉਤਰ ਰਹੇ ਹਾਂ। ਇਸ ਲਈ ਕਿਰਪਾ ਕਰਕੇ ਕੋਮੋਡ ਨੂੰ ਬੰਦ ਕਰੋ ਅਤੇ ਇਸ ‘ਤੇ ਬੈਠੋ ਅਤੇ ਆਪਣੇ ਆਪ ਨੂੰ ਸੁਰੱਖਿਅਤ ਕਰੋ। ਜਿਵੇਂ ਹੀ ਮੁੱਖ ਦਰਵਾਜ਼ਾ ਖੁੱਲ੍ਹੇਗਾ ਇੰਜਨੀਅਰ ਆ ਜਾਵੇਗਾ।” 

ਜਹਾਜ਼ ਦੇ ਲੈਂਡ ਹੁੰਦੇ ਹੀ ਇਕ ਇੰਜੀਨੀਅਰ ਨੇ ਪਖ਼ਾਨੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਯਾਤਰੀ ਨੂੰ ਤੁਰੰਤ ਡਾਕਟਰੀ ਮਦਦ ਪ੍ਰਾਪਤ ਹੋਈ। ਏਅਰਲਾਈਨ ਨੇ ਕਿਹਾ ਕਿ ਸਪਾਈਸਜੈੱਟ ਯਾਤਰੀ ਨੂੰ ਹੋਈ ਅਸੁਵਿਧਾ ਲਈ ਅਫਸੋਸ ਅਤੇ ਮੁਆਫੀ ਮੰਗਦਾ ਹੈ। ਸਪਾਈਸਜੈੱਟ ਨੇ ਅੱਗੇ ਕਿਹਾ ਕਿ ਯਾਤਰੀ ਨੂੰ ਕਿਰਾਏ ਦਾ ਪੂਰਾ ਰਿਫੰਡ ਦਿੱਤਾ ਜਾ ਰਿਹਾ ਹੈ। 

Add a Comment

Your email address will not be published. Required fields are marked *