PM ਐਂਥਨੀ ਅਲਬਾਨੀਜ਼ ਨੇ ਤਿੰਨ ਟੈਕਸਾਂ ‘ਚ ਕਟੌਤੀ ਕਰਨ ਦਾ ਕੀਤਾ ਐਲਾਨ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਸਾਲ 1 ਜੁਲਾਈ ਤੋਂ ਪੜਾਅ ਤਿੰਨ ਟੈਕਸ ਕਟੌਤੀਆਂ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ, ਜੋ ਟੈਕਸ ਬਰੈਕਟ ਪ੍ਰਣਾਲੀ ਨੂੰ ਪ੍ਰਭਾਵਿਤ ਕਰੇਗਾ। ਆਸ ਹੈ ਕਿ ਉੱਚ-ਆਮਦਨੀ ਵਾਲੇ ਲੋਕ ਪੜਾਅ ਤਿੰਨ ਟੈਕਸ ਕਟੌਤੀਆਂ ਦੇ ਸਭ ਤੋਂ ਵੱਡੇ ਲਾਭਪਾਤਰੀ ਹੋਣਗੇ, ਜਿਸ ਦੇ ਤਹਿਤ 120,001 ਡਾਲਰ-180,000 ਡਾਲਰ ਬਰੈਕਟ, ਜਿਸ ‘ਤੇ ਵਰਤਮਾਨ ਵਿੱਚ 37 ਪ੍ਰਤੀਸ਼ਤ ਟੈਕਸ ਲੱਗਦਾ ਹੈ, ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਵਰਤਮਾਨ ਵਿੱਚ ਆਸਟ੍ਰੇਲੀਆ ਵਿੱਚ ਪੰਜ ਟੈਕਸ ਬਰੈਕਟ ਹਨ:

ਇਸ ਕਦਮ ਦੇ ਤਹਿਤ 45,000 ਡਾਲਰ ਤੋਂ 200,000 ਡਾਲਰ ਦੇ ਵਿਚਕਾਰ ਕਮਾਈ ਕਰਨ ਵਾਲੇ ਆਸਟ੍ਰੇਲੀਆਈ ਲੋਕਾਂ ‘ਤੇ 30 ਪ੍ਰਤੀਸ਼ਤ ਟੈਕਸ ਲੱਗੇਗਾ। 45,000 ਡਾਲਰ ਜਾਂ ਇਸ ਤੋਂ ਘੱਟ ਦੀ ਆਮਦਨ ‘ਤੇ ਟੈਕਸ ਕਿਵੇਂ ਲਗਾਇਆ ਜਾਂਦਾ ਹੈ, ਇਸ ‘ਚ ਕੋਈ ਬਦਲਾਅ ਨਹੀਂ ਹੋਵੇਗਾ। ਅਲਬਾਨੀਜ਼ ਨੇ ਦੱਸਿਆ,”ਟੈਕਸ ਵਿੱਚ ਕਟੌਤੀ ਜੁਲਾਈ ਵਿੱਚ ਹੋਵੇਗੀ”। ਉਸਨੇ ਕਿਹਾ,”ਅਸੀਂ ਇਸ ਲਈ ਵਚਨਬੱਧ ਹਾਂ।” ਪਰ ਗ੍ਰੀਨਜ਼ ਸਮੇਤ ਆਲੋਚਕਾਂ ਦਾ ਦਾਅਵਾ ਹੈ ਕਿ ਇਹ ਕਦਮ “ਅਮੀਰਾਂ ਨੂੰ ਸਹੂਲਤਾਂ” ਦਿੰਦੇ ਹੋਏ ਰਹਿਣ-ਸਹਿਣ ਦੇ ਖਰਚੇ ਦੇ ਸੰਕਟ ਨੂੰ ਵਧਾਏਗਾ।

ਆਸਟ੍ਰੇਲੀਆਈ ਗ੍ਰੀਨਜ਼ ਨੇਤਾ ਐਡਮ ਬੈਂਡਟ ਨੇ ਵੀ ਇਸ ਕਦਮ ਦੀ ਆਲੋਚਨਾ ਕੀਤੀ ਹੈ। ਐਡਮ ਮੁਤਾਬਕ,”ਇਸ ਕਦਮ ਨਾਲ ਲੇਬਰ ਨੇ ਕਿਰਾਏਦਾਰਾਂ ਨੂੰ ਸੰਕਟ ਵਿੱਚ ਅਤੇ ਲੋਕਾਂ ਨੂੰ ਗਰੀਬੀ ਵਿੱਚ ਰੱਖਿਆ ਹੈ ਜਦੋਂ ਕਿ ਅਮੀਰਾਂ ਨੂੰ 313 ਬਿਲੀਅਨ ਡਾਲਰ ਟੈਕਸ ਵਿੱਚ ਕਟੌਤੀ ਦਿੰਦਾ ਹੈ।” ਗ੍ਰੈਟਨ ਇੰਸਟੀਚਿਊਟ ਆਰਥਿਕ ਨੀਤੀ ਪ੍ਰੋਗਰਾਮ ਦੇ ਨਿਰਦੇਸ਼ਕ ਬ੍ਰੈਂਡਨ ਕੋਟਸ ਨੇ ਦੱਸਿਆ ਕਿ ਯੋਜਨਾ ਅਨੁਸਾਰ ਟੈਕਸ ਕਟੌਤੀਆਂ ਨਾਲ ਅੱਗੇ ਵਧਣ ਦਾ ਕੋਈ ਮਤਲਬ ਨਹੀਂ ਹੈ। 

Add a Comment

Your email address will not be published. Required fields are marked *