ਨਾਰੀਅਲ ਤਾਰਨ ਗਏ ਮਾਂ-ਪੁੱਤ ਭਾਖੜਾ ਨਹਿਰ ਪਾਣੀ ‘ਚ ਰੁੜ੍ਹੇ

ਸਮਾਣਾ – ਸੋਮਵਾਰ ਸਵੇਰੇ ਪਿੰਡ ਕਲਵਾਨੂੰ ਨੇੜੇ ਭਾਖੜਾ ਨਹਿਰ ’ਚ ਸਮੱਗਰੀ ਤਾਰਨ ਸਮੇਂ ਇਕ ਔਰਤ ਅਤੇ ਉਸ ਦੇ ਮਾਸੂਮ ਬੱਚੇ ਦਾ ਭਾਖੜਾ ਨਹਿਰ ’ਚ ਰੁੜ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਨਹਿਰ ’ਚ ਰੁੜ੍ਹੇ ਮਾਂ-ਪੁੱਤ ’ਚੋਂ ਮਾਂ ਦੀ ਲਾਸ਼ ਖਨੌਰੀ ਤੋਂ ਬਰਾਮਦ ਹੋ ਗਈ ਹੈ, ਜਦਕਿ ਮਾਸੂਮ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।

ਜਾਂਚ ਅਧਿਕਾਰੀ ਘੱਗਾ ਪੁਲਸ ਦੇ ਏ.ਐੱਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਿਤਾ ਅਮਰੀਕ ਸਿੰਘ ਵਾਸੀ ਪਿੰਡ ਦਫ਼ਤਰੀ ਵਾਲਾ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੀ ਧੀ ਗੁਰਪ੍ਰੀਤ ਕੌਰ (30) ਵਾਸੀ ਪਿੰਡ ਜਨੇਤਪੁਰ (ਕੈਥਲ) ਆਪਣੇ ਪਤੀ ਸ਼ੌਕੀਨ ਸਿੰਘ, ਪੁੱਤਰ ਨਿਸ਼ਾਨ ਸਿੰਘ ਤੇ ਗੁਰਨਾਜ ਸਿੰਘ ਨਾਲ ਕਾਰ ’’ਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਲਈ ਜਾ ਰਹੇ ਸਨ। ਉਸ ਦੀ ਧੀ ਪਿੰਡ ਕਲਵਾਨੂੰ ਨੇੜੇ ਭਾਖੜਾ ਨਹਿਰ ’ਚ ਨਾਰੀਅਲ ਤਾਰਨ ਲੱਗੀ ਤਾਂ ਉਸ ਦਾ ਪੈਰ ਫਿਸਲ ਗਿਆ। ਇਸ ਦੌਰਾਨ ਉਸ ਦੀ ਧੀ ਗੁਰਪ੍ਰੀਤ ਤੇ ਉਸ ਦਾ ਦੋਹਤਾ ਗੁਰਨਾਜ ਸਿੰਘ (ਡੇਢ ਸਾਲ) ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਅਧਿਕਾਰੀਆਂ ਅਨੁਸਾਰ ਮ੍ਰਿਤਕ ਔਰਤ ਦੀ ਲਾਸ਼ ਦਾ ਸਿਵਲ ਹਸਪਤਾਲ ਸਮਾਣਾ ’ਚ ਪੋਸਟਮਾਰਟਮ ਕਰਵਾਉਣ ਉਪਰੰਤ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ, ਜਦਕਿ ਰੁੜ੍ਹੇ ਮਾਸੂਮ ਬੱਚੇ ਦੀ ਭਾਲ ਹਾਲੇ ਜਾਰੀ ਹੈ।

Add a Comment

Your email address will not be published. Required fields are marked *