ਬਿੱਗ ਬੈਸ਼ ਲੀਗ ਮੈਚ ਲਈ ਹੈਲੀਕਾਪਟਰ ਰਾਹੀਂ ਐੱਸ. ਸੀ. ਜੀ. ਪਹੁੰਚਿਆ ਵਾਰਨਰ
January 13, 2024
ਸਿਡਨੀ : ਟੈਸਟ ਕ੍ਰਿਕਟ ਤੋਂ ਡੇਵਿਡ ਵਾਰਨਰ ਦੇ ਸੰਨਿਆਸ ਦਾ ਜਸ਼ਨ ਜਾਰੀ ਹੈ ਤੇ ਇਹ ਹਮਲਾਵਰ ਬੱਲੇਬਾਜ਼ ਬਿੱਗ ਬੈਸ਼ ਲੀਗ ਵਿਚ ਸਿਡਨੀ ਥੰਡਰਸ ਲਈ ਮੈਚ ਖੇਡਣ ਹੈਲੀਕਾਪਟਰ ਨਾਲ ਐੱਸ. ਸੀ. ਜੀ. ਪਹੁੰਚਿਆ। ਹੰਟਰ ਵੈਲੀ ਵਿਚ ਆਪਣੇ ਭਰੇ ਦੇ ਵਿਆਹ ਤੋਂ ਵਾਰਨਰ ਸਿੱਧੇ ਹੈਲੀਕਾਪਟਰ ਰਾਹੀਂ ਐੱਸ. ਸੀ. ਜੀ. ਜਿਸ ’ਤੇ ‘ਥੈਂਕਸ ਡੇਵ’ ਲਿਖਿਆ ਸੀ, ਪਹੁੰਚਿਆ। ਵਾਰਨਰ ਨੇ ਪਿਛਲੇ ਹਫਤੇ ਆਪਣੇ ਘਰੇਲੂ ਮੈਦਾਨ ਐੱਸ. ਸੀ. ਜੀ. ’ਤੇ ਆਖਰੀ ਟੈਸਟ ਖੇਡਿਆ, ਜਿਸ ਵਿਚ ਆਸਟ੍ਰੇਲੀਆ ਨੇ ਜਿੱਤ ਦਰਜ ਕੀਤੀ। ਵਾਰਨਰ ਵਨ ਡੇ ਨੂੰ ਵੀ ਅਲਵਿਦਾ ਕਹਿ ਚੁੱਕਾ ਹੈ ਪਰ ਟੀ-20 ਖੇਡਦਾ ਰਹੇਗਾ।

