ਇੰਗਲੈਂਡ ਖ਼ਿਲਾਫ਼ ਪਹਿਲੇ 2 ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ : ਪੁਰਸ਼ਾਂ ਦੀ ਚੋਣ ਕਮੇਟੀ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਲਈ ਭਾਰਤ ਦੀ 16 ਮੈਂਬਰੀ ਟੀਮ ਦਾ ਐਲਾਨ ਕੀਤਾ। ਭਾਰਤ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਲਈ ਤਿਆਰ ਹੈ, ਜਿਸ ਦਾ ਪਹਿਲਾ ਮੈਚ 25 ਜਨਵਰੀ ਨੂੰ ਹੈਦਰਾਬਾਦ ‘ਚ ਹੋਵੇਗਾ। ਸੀਰੀਜ਼ ਦਾ ਦੂਜਾ ਮੈਚ 2 ਫਰਵਰੀ ਨੂੰ ਵਾਇਜ਼ੈਗ ‘ਚ ਖੇਡਿਆ ਜਾਵੇਗਾ। ਪੰਜਵਾਂ ਅਤੇ ਆਖਰੀ ਟੈਸਟ ਧਰਮਸ਼ਾਲਾ ਵਿਚ ਹੋਵੇਗਾ ਅਤੇ ਲੜੀ 11 ਮਾਰਚ ਨੂੰ ਸਮਾਪਤ ਹੋਵੇਗੀ।

ਵਿਕਟਕੀਪਰ-ਬੱਲੇਬਾਜ਼ ਧਰੁਵ ਜੁਰੇਲ ਨੂੰ ਪਹਿਲੇ ਦੋ ਟੈਸਟਾਂ ਲਈ ਭਾਰਤੀ ਟੈਸਟ ਟੀਮ ਲਈ ਪਹਿਲੀ ਵਾਰ ਬੁਲਾਇਆ ਗਿਆ ਹੈ। ਹਾਲਾਂਕਿ ਸੱਟ ਤੋਂ ਉਭਰ ਰਹੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਟੀਮ ‘ਚ ਨਹੀਂ ਰੱਖਿਆ ਗਿਆ ਹੈ। ਭਾਰਤ ਦੇ ਬੱਲੇਬਾਜ਼ ਈਸ਼ਾਨ ਕਿਸ਼ਨ, ਜਿਸ ਨੇ ਪਹਿਲਾਂ ਦੱਖਣੀ ਅਫਰੀਕਾ ਦੌਰੇ ਅਤੇ ਅਫਗਾਨਿਸਤਾਨ ਟੀ-20 ਦੌਰਾਨ ਬ੍ਰੇਕ ਮੰਗੀ ਸੀ, ਨੂੰ ਵੀ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ।

ਅਨੁਭਵੀ ਬੱਲੇਬਾਜ਼ ਰੋਹਿਤ ਸ਼ਰਮਾ ਟੀਮ ਦੀ ਅਗਵਾਈ ਕਰਨਗੇ ਅਤੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ। ਇਸ ਦੌਰਾਨ ਭਾਰਤ ਨੇ ਤਿੰਨ ਵਿਕਟਕੀਪਰਾਂ ਕੇ.ਐੱਲ. ਰਾਹੁਲ, ਕੇ.ਐੱਸ. ਭਰਤ ਅਤੇ ਧਰੁਵ ਜੁਰੇਲ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਭਾਰਤ ਨੇ ਪਹਿਲੇ ਦੋ ਮੈਚਾਂ ਲਈ ਚਾਰ ਸਪਿਨਰਾਂ- ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੂੰ ਟੈਸਟ ਟੀਮ ਵਿਚ ਸ਼ਾਮਲ ਕੀਤਾ ਹੈ। ਤੇਜ਼ ਗੇਂਦਬਾਜਾਂ ਵਜੋਂ ਅਵੇਸ਼ ਖਾਨ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ ਅਤੇ ਮੁਕੇਸ਼ ਕੁਮਾਰ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਬੱਲੇਬਾਜ਼ੀ ਲਾਈਨਅੱਪ ਵਿਚ ਵਿਰਾਟ ਕੋਹਲੀ, ਰਾਹੁਲ, ਸ਼੍ਰੇਅਸ ਅਈਅਰ ਅਤੇ ਸ਼ੁਭਮਨ ਗਿੱਲ ਮੱਧਕ੍ਰਮ ਵਿਚ ਹਨ।

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ.ਐੱਲ. ਰਾਹੁਲ (ਵਿਕਟਕੀਪਰ), ਕੇਐਸ ਭਾਰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜਸਪ੍ਰੀਤ ਬੁਮਰਾਹ (ਉਪ-ਕਪਤਾਨ) ਅਤੇ ਅਵੇਸ਼ ਖਾਨ।

Add a Comment

Your email address will not be published. Required fields are marked *