ਵੈਸਟ ਇੰਡੀਜ਼ ਨੇ ਆਸਟ੍ਰੇਲੀਆ ਦੌਰੇ ਲਈ ਟੀਮ ਦਾ ਕੀਤਾ ਐਲਾਨ
ਵੈਸਟ ਇੰਡੀਜ਼ ਨੇ ਅਗਲੇ ਮਹੀਨੇ ਆਸਟ੍ਰੇਲੀਆ ’ਚ ਹੋਣ ਵਾਲੀ ਵਨ-ਡੇ ਅਤੇ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਅਤੇ ਖਰਾਬ ਫਾਰਮ ’ਚ ਚੱਲ ਰਹੇ ਸ਼ਿਮਰਾਨ ਹੇਟਮਾਇਰ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਵੈਸਟ ਇੰਡੀਜ਼ ਕ੍ਰਿਕਟ ਬੋਰਡ ਨੇ ਕਿਹਾ ਕਿ ਖਰਾਬ ਫਾਰਮ ਕਾਰਨ ਹੇਟਮਾਇਰ ਨੂੰ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ, ਉਥੇ ਹਾਲ ਹੀ ’ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਜੇਸਨ ਹੋਲਡਰ ਅਤੇ ਕਾਇਲ ਮਾਇਰਸ ਦੀ ਇਕ ਵਾਰ ਫਿਰ ਟੀ-20 ਟੀਮ ’ਚ ਵਾਪਸੀ ਹੋਈ ਹੈ ਪਰ ਉਹ ਵਨ-ਡੇ ਟੀਮ ਦਾ ਹਿੱਸਾ ਨਹੀਂ ਹਨ।
ਸ਼ਾਈ ਹੋਪ (ਕਪਤਾਨ), ਅਲਜ਼ਾਰੀ ਜੋਸੇਫ, ਅਲੇਕ ਅਥਾਨਾਜੇ, ਟੈਡੀ ਬਿਸ਼ਪ, ਕੀਸੀ ਕਾਰਟੀ, ਰੋਸਟਨ ਚੇਜ਼, ਮੈਥਿਊ ਫੋਰਡ, ਜਸਟਿਨ ਗ੍ਰੀਵਜ਼, ਕੇਵਮ ਹਾਜ, ਟੇਵਿਨ ਇਮਲਾਚ, ਗੁਡਾਕੇਸ਼ ਮੋਟੀ, ਕੇਜੋਰਨ ਓਟਲੇ, ਰੋਮਾਰੀਓ ਸ਼ੇਫਰਡ, ਓਸ਼ੇਨ ਥਾਮਸ, ਹੇਡਨ ਵਾਲਸ਼ ਜੂਨੀਅਰ। ਰੋਵਮੈਨ ਪਾਵੇਲ (ਕਪਤਾਨ), ਸ਼ਾਈ ਹੋਪ, ਜਾਨਸਨ ਚਾਰਲਸ, ਰੋਸਟਨ ਚੇਜ਼, ਜੇਸਨ ਹੋਲਡਰ, ਅਕੀਲ ਹੋਸੇਨ, ਅਲਜ਼ਾਰੀ ਜੋਸੇਫ, ਬ੍ਰੈਂਡਨ ਕਿੰਗ, ਕਾਈਲ ਮੇਅਰਸ, ਗੁਡਾਕੇਸ਼ ਮੋਤੀ, ਨਿਕੋਲਸ ਪੂਰਨ, ਆਂਦਰੇ ਰਸੇਲ, ਸ਼ੇਰਫੇਨ ਰਦਰਫੋਰਡ, ਰੋਮਾਰੀਓ ਸ਼ੇਫਰਡ ਅਤੇ ਓਸ਼ਾਨੇ ਥਾਮਸ।

