ਪੰਜਾਬ ‘ਚ ਵੱਡੀਆਂ ਵਾਰਦਾਤਾਂ ਲਈ ਅਸਲਾ ਸਪਲਾਈ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ : ਏ. ਜੀ. ਟੀ. ਐੱਫ. ਪੰਜਾਬ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪਰੇਸ਼ਨ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਕੈਲਾਸ਼ ਖਿਚਨ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਲਾਸ਼ ਖਿਚਨ ਪਾਕਿਸਤਾਨ ਆਧਾਰਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ ਆਧਾਰਿਤ ਹਰਪ੍ਰੀਤ ਸਿੰਘ ਹੈਪੀ ਦਾ ਮੁੱਖ ਸੰਚਾਲਕ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕੋਲੋਂ ਇਕ ਚੀਨੀ ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਉਸ ਦਾ ਅਪਰਾਧਿਕ ਪਿਛੋਕੜ ਹੈ, ਜਿਸ ਦੇ ਖ਼ਿਲਾਫ਼ ਰਾਜਸਥਾਨ ਅਤੇ ਪੰਜਾਬ ‘ਚ ਜ਼ਬਰਦਸਤੀ, ਐੱਨ. ਡੀ. ਪੀ. ਐੱਸ., ਆਰਮਜ਼ ਐਕਟ ਵਰਗੇ ਕਈ ਅਪਰਾਧਿਕ ਮਾਮਲੇ ਦਰਜ ਹਨ। ਮੁਲਜ਼ਮ 23 ਸਤੰਬਰ ਨੂੰ ਫਾਜ਼ਿਲਕਾ ‘ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ‘ਚ ਵੀ ਲੋੜੀਂਦਾ ਸੀ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਖਿਚਨ ਅੱਤਵਾਦੀ ਰਿੰਦਾ ਦੇ ਨਿਰਦੇਸ਼ਾਂ ‘ਤੇ ਸੂਬੇ ‘ਚ ਸਨਸਨੀਖੇਜ਼ ਵਾਰਾਦਾਤਾਂ ਨੂੰ ਅੰਜਾਮ ਦੇਣ ਲਈ ਅੱਤਵਾਦੀ ਸੰਗਠਨ ਬੱਬਰ ਖ਼ਾਲਿਸਤਾਨੀ ਇੰਟਰਨੈਸ਼ਨਲ ਦੇ ਸਹਿਯੋਗੀਆਂ ਨੂੰ ਹਥਿਆਰ ਸਪਲਾਈ ਕਰਦਾ ਸੀ।

Add a Comment

Your email address will not be published. Required fields are marked *