ਲਾਂਬੜਾ ਵਿਖੇ ਨਹਿਰ ਕੱਢਿਓਂ ਮਿਲੀ ਔਰਤ ਦੀ ਲਾਸ਼ ਦੇ ਮਾਮਲੇ ‘ਚ ਵੱਡਾ ਖ਼ੁਲਾਸਾ

ਲਾਂਬੜਾ- ਕਰਤਾਰਪੁਰ ਸਬ-ਡਿਵੀਜ਼ਨ ਅਧੀਨ ਥਾਣਾ ਲਾਂਬੜਾ ਨੇੜੇ ਪੈਂਦੇ ਪਿੰਡ ਤਰਾੜ ’ਚੋਂ ਪਿਛਲੇ ਸਾਲ 26 ਦਸੰਬਰ ਦੀ ਸਵੇਰੇ ਨਹਿਰ ਕੰਢਿਓਂ ਇਕ ਔਰਤ ਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਸ਼ਮਾ ਨਿਵਾਸੀ ਗੁਰਦਾਸਪੁਰ ਦੇ ਤੌਰ ’ਤੇ ਹੋਈ ਸੀ। ਉਹ ਪੇਸ਼ੇ ਵਜੋਂ ਨਰਸ ਸੀ। ਸ਼ਮਾ ਦੀ ਭੈਣ ਨੇਹਾ ਨੇ ਦੱਸਿਆ ਕਿ ਸ਼ਮਾ ਕ੍ਰਿਸਮਸ ’ਤੇ ਖਾਂਬਰਾ ਚਰਚ ਗਈ ਸੀ ਅਤੇ ਉਸ ਤੋਂ ਬਾਅਦ ਉਸ ਦੀ ਲਾਸ਼ ਨਹਿਰ ਕੰਢਿਓਂ ਮਿਲੀ ਸੀ। ਥਾਣਾ ਲਾਂਬੜਾ ਦੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ ਅਤੇ ਇਸ ਕਤਲ ਕਾਂਡ ਨੂੰ ਸੁਲਝਾਉਣ ਲਈ 3 ਟੀਮਾਂ ਬਣਾਈਆਂ ਸਨ। ਇਸ ਮਾਮਲੇ ਵਿਚ ਹੁਣ ਵੱਡਾ ਖ਼ੁਲਾਸਾ ਹੋਇਆ ਹੈ ਅਤੇ ਇਸ ਕਤਲ ਦੇ ਤਾਰ ਵਿਦੇਸ਼ ਨਾਲ ਜੁੜ ਰਹੇ ਹਨ। 

ਪੁਲਸ ਨੇ ਨਕੋਦਰ ਚੌਂਕ ਤੋਂ ਖਾਂਬਰਾ ਤਕ ਕੈਮਰੇ ਚੈੱਕ ਕੀਤੇ ਸਨ ਅਤੇ ਪੁਲਸ ਸੂਤਰਾਂ ਅਨੁਸਾਰ ਸ਼ਮਾ ਨਕੋਦਰ ਚੌਂਕ ਤੋਂ ਖਾਂਬਰਾ ਤਕ ਆਟੋ ’ਚ ਗਈ ਅਤੇ ਉਥੇ ਉਹ ਇਕ ਸੀ. ਸੀ. ਟੀ. ਵੀ. ਕੈਮਰੇ ’ਚ ਵਿਖਾਈ ਦਿੱਤੀ ਸੀ। ਪੁਲਸ ਟੀਮਾਂ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕਰਦੀਆਂ ਕਾਲਾ ਸੰਘਿਆਂ ਤਕ ਪਹੁੰਚ ਗਈਆਂ ਪਰ ਮੁਲਜ਼ਮਾਂ ਨੂੰ ਫੜਨ ’ਚ ਅਜੇ ਤਕ ਅਸਫ਼ਲ ਸਾਬਤ ਹੋਈਆਂ ਹਨ।

ਇਸ ਮਾਮਲੇ ਵਿਚ ਹੁਣ ਵੱਡਾ ਖ਼ੁਲਾਸਾ ਹੋਇਆ ਹੈ ਅਤੇ ਇਸ ਕਤਲ ਦੇ ਤਾਰ ਵਿਦੇਸ਼ ਨਾਲ ਜੁੜ ਰਹੇ ਹਨ। ਪੁਲਸ ਸੂਤਰਾਂ ਅਨੁਸਾਰ ਸ਼ਮਾ ਨੂੰ ਪਿਛਲੇ ਕਾਫੀ ਸਮੇਂ ਤੋਂ ਜਾਨੋਂ ਮਾਰਨ ਦੀਆਂ ਵਿਦੇਸ਼ ਤੋਂ ਧਮਕੀਆਂ ਮਿਲ ਰਹੀਆਂ ਸਨ। ਸੂਤਰ ਇਹ ਵੀ ਦੱਸਦੇ ਹਨ ਕਿ ਧਮਕੀਆਂ ਦੇਣ ਵਾਲਾ ਪੁਰਤਗਾਲ ’ਚ ਰਹਿੰਦਾ ਹੈ ਅਤੇ ਉਸ ਨੇ ਹੀ ਸੁਪਾਰੀ ਦੇ ਕੇ ਸ਼ਮਾ ਦਾ ਕਤਲ ਕਰਵਾਇਆ। ਪੁਲਸ ਹੁਣ ਇਹ ਪਤਾ ਲਾ ਰਹੀ ਹੈ ਕਿ ਪੁਰਤਗਾਲ ਤੋਂ ਸੁਪਾਰੀ ਦੇਣ ਵਾਲੇ ਵਿਅਕਤੀ ਨਾਲ ਸ਼ਮਾ ਦਾ ਕੀ ਰਿਸ਼ਤਾ ਸੀ ਅਤੇ ਉਹ ਉਸ ਨੂੰ ਕਿਵੇਂ ਜਾਣਦੀ ਸੀ? ਸੂਤਰਾਂ ਅਨੁਸਾਰ ਪੁਲਸ ਇਹ ਵੀ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਜਲੰਧਰ ’ਚ ਸੁਪਾਰੀ ਲੈ ਕੇ ਕਤਲ ਕਰਨ ਵਾਲਾ ਮੁਲਜ਼ਮ ਕੌਣ ਹੈ ਅਤੇ ਉਸ ਦੇ ਫੜੇ ਜਾਣ ਤੋਂ ਬਾਅਦ ਹੀ ਸਾਰੇ ਮਾਮਲੇ ਤੋਂ ਪਰਦਾ ਹਟਾਇਆ ਜਾ ਸਕੇਗਾ।

Add a Comment

Your email address will not be published. Required fields are marked *